اُ توں شروع ہون والے پنجابی لفظاں دے معنےਰ

ਅ਼. [رّبانی] ਰੱਬਾਨੀ. ਵਿ- ਰੱਬ (ਕਰਤਾਰ) ਨਾਲ ਹੈ ਜਿਸ ਦਾ ਸੰਬੰਧ. "ਇਕਨਾ ਗਲੀ ਜੰਜੀਰ, ਬੰਦਿ ਰਬਾਣੀਐ." (ਮਃ ੧. ਵਾਰ ਮਲਾ) ਕਰਤਾਰ ਦੀ ਬੰਦਿਸ਼. "ਜਾਇ ਜੰਗ ਕਰਨ ਵਾਲਾ ਗੁਰੂ ਦੇ ਦੇਖ ਖੇਲ ਰਬਾਣੇ." (ਜੰਗਨਾਮਾ)


ਅ਼. [رباب] ਸੰਗ੍ਯਾ- ਤਾਰ ਅਤੇ ਤੰਦ ਦਾ ਇੱਕ ਵਾਜਾ, ਜੋ ਭਾਈ ਮਰਦਾਨੇ ਦਾ ਪਿਆਰਾ ਸਾਜ ਸੀ. Rebeck. ਸੰਗੀਤ ਵਿੱਚ ਇਸ ਦਾ ਨਾਮ "ਰਾਵਣ ਵੀਣਾ" ਹੈ. ਇਸ ਦੇ ਦੋ ਭੇਦ ਹਨ- ਇੱਕ ਨਿਬੱਧ (ਜਿਸ ਦੇ ਤੰਦਾਂ ਦੇ ਬੰਦ, ਸੁਰਾਂ ਦੇ ਚਿੰਨ੍ਹ ਲਈ ਬੱਧੇ ਹੋਣ), ਦੂਜਾ ਅਨਿਬੱਧ (ਜਿਸ ਦੇ ਬੰਦ ਨਾ ਹੋਣ). "ਰਬਾਬ ਪਖਾਵਜ ਤਾਲ." (ਆਸਾ ਮਃ ੫) "ਤੂਟੀ ਤੰਤੁ ਨ ਬਜੈ ਰਬਾਬ." (ਆਸਾ ਕਬੀਰ) ਅਖੰਡਾਕਾਰ ਵ੍ਰਿੱਤਿ ਟੁੱਟਣ ਤੋਂ ਮਨਰੂਪ ਰਬਾਬ ਬਜਦਾ ਨਹੀਂ.


ਵਿ- ਰਬਾਬ ਬਜਾਉਣ ਵਾਲਾ। ੨. ਸੰਗ੍ਯਾ- ਸਤਿਗੁਰੂ ਦੇ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਉਹ ਰਾਗੀ, ਜੋ ਭਾਈ ਮਰਦਾਨਾ ਰਬਾਬੀ ਦੀ ਵੰਸ਼ ਦੇ ਅਥਵਾ ਉਸ ਦੀ ਸੰਪ੍ਰਦਾਯ ਦੇ ਰਬਾਬ ਵਜਾਕੇ ਗੁਹਬਾਣੀ ਗਾਂਉਂਦੇ ਹਨ.


ਵਿ- ਰਹਬਰੀ ਕਰਨ ਵਾਲਾ. ਰਾਹ ਦੱਸਣ ਵਾਲਾ। ੨. ਸੰਗ੍ਯਾ- ਦੂਤ. ਏਲਚੀ. "ਤੂੰ ਕਰੀਂ ਸੁਲਾ ਨਾਲ ਗੁਰੂ ਦੇ ਘਲ ਖੂਬ ਰਬਾਰੇ." (ਜੰਗਨਾਮਾ) ੩. ਉੱਠ ਵਾਹੁਣ ਵਾਲੀ ਇੱਕ ਜਾਤਿ. ਇਹ ਰਾਹ ਦੇ ਭੇਤੀ ਹੁੰਦੇ ਹਨ, ਇਸ ਲਈ ਰਹਬਰੀ ਕਰਦੇ ਹਨ.


ਅ਼. [ربیع] ਰਬੀਅ਼ ਸੰਗ੍ਯਾ- ਬਸੰਤ ਰੁੱਤ। ੨. ਉਹ ਫਸਲ, ਜੋ ਬਸੰਤ ਰੁੱਤ ਵਿੱਚ ਕੱਟੀ ਜਾਵੇ. ਜੈਸੇ- ਕਣਕ ਛੋਲੇ ਜੌਂ ਆਦਿ। ੩. ਦੇਖੋ, ਰੱਬੀ.


ਵਿ- ਰੱਬ ਦਾ. ਅਕਾਲ ਦਾ.


ਵਿ- ਰੱਬ ਦਾ. ਅਕਾਲ ਦਾ.