ਵੈਸਨਵ ਭਗਤ ਅਤੇ ਕਵਿ, ਜਿਸ ਦੀ ਅਸ੍ਟਛਾਪ ਵਿੱਚ ਗਿਣਤੀ ਹੈ. ਇਹ ਵੱਲਭਾਚਾਰਯ ਦਾ ਸਿੱਖ ਸੀ. ਇਸ ਦੇ ਰਚੇ ਮਨੋਹਰ ਪਦ ਹੁਣ ਭੀ ਗਾਏ ਜਾਂਦੇ ਹਨ. ਛੀਤ ਦਾ ਜਨਮ ਸਨ ੧੫੬੭ ਵਿੱਚ ਹੋਇਆ ਸੀ.
nan
ਦੇਖੋ, ਦੇਵ ਖਟਕ.
ਸੰ. ਕ੍ਸ਼ੀਣ. ਵਿ- ਕਮਜ਼ੋਰ। ੨. ਦੁਬਲਾ. ਪਤਲਾ। ੩. ਘਟਿਆ ਹੋਇਆ। ੪. ਮੋਇਆ। ੫. ਕੰਗਾਲ. ਨਿਰਧਨ। ੬. ਕ੍ਰਿ. ਵਿ- ਸ਼ਨੇ ਸ਼ਨੇ. ਮੰਦ ਮੰਦ. "ਬੀਨ ਬਜੰਤ ਛੀਨ." (ਰਾਮਾਵ), ਅਞਾਣ ਲਿਖਾਰੀ ਨੇ ੨੫੩ ਚਰਿਤ੍ਰ ਵਿੱਚ "ਪੀਨ" ਦੀ ਥਾਂ ਛੀਨ ਲਿਖ ਦਿੱਤਾ ਹੈ- "ਦੇਹ ਛੀਨ ਤੇ ਉਠ ਨ ਸਕਤ ਭਯੋ." ਚਾਹੀਏ "ਦੇਹ ਪੀਨ ਤੇ." ਮੋਟਾ ਜਿਸਮ ਹੋਣ ਕਰਕੇ.; ਦੇਖੋ, ਕ੍ਸ਼ੀਣ ਅਤੇ ਖੀਨ। ੨. ਦੇਖੋ, ਛੀਨਣਾ.
nan
ਖੋਹਕੇ ਲੈ ਗਏ, ਖੋਹਲੀਤੇ.
ਕ੍ਰਿ- ਖਸੋਟਣਾ. ਖੋਹਣਾ.
ਸੰ. ਕ੍ਸ਼ੀਣਤਾ. ਸੰਗ੍ਯਾ- ਕਮੀ. ਘਾਟਾ। ੨. ਦਰਿਦ੍ਰਤਾ. ਨਿਰਧਨਤਾ. "ਦੀਨੋ ਜਿਨ ਦਾਨ ਪੁਨ ਛੀਨਤਾ ਉਦੋਤ ਹੈ." (ਗੁਪ੍ਰਸੂ) ੩. ਦੁਬਲਾਪਨ.
ਦੇਖੋ, ਛੀਨਣਾ.
ਛਿਨਭਰ. ਕ੍ਸ਼੍ਣਮਾਤ੍ਰ. "ਕਹੂੰ ਨ ਮਾਨਿਓ ਮਨ ਛੀਨਾ." (ਬਿਲਾ ਮਃ ੫) ੨. ਛਿੰਨ ਹੋਇਆ. ਕੱਟਿਆ. "ਬਜਰ ਕੁਠਾਰੁ ਮੋਹ ਹੈ ਛੀਨਾ." (ਧਨਾ ਨਾਮਦੇਵ) ੩. ਸੰਗ੍ਯਾ- ਇੱਕ ਜੱਟ ਗੋਤ. ਭਾਈ ਬਿਧੀਚੰਦ ਜੀ ਇਸੇ ਗੋਤ ਵਿੱਚੋਂ ਸਨ.
ਕ੍ਰਿ. ਵਿ- ਛੀਨ (ਖਸੋਟ) ਕੇ. ਖੋਹਕੇ. "ਪਰਧਨ ਛੀਨਿ ਅਗਿਆਨ ਹਰਿਓ ਹੈ." (ਸਵੈਯੇ ਸ੍ਰੀ ਮੁਖਵਾਕ ਮਃ ੫)
ਸੰਗ੍ਯਾ- ਛਿਪਾਉ. ਦੁਰਾਉ. "ਬਸੈ ਘਟਾਘਟ ਲੀਪ ਨ ਛੀਪੈ." (ਕਾਨ ਨਾਮਦੇਵ) ੨. ਛਾਪਾ. ਚਿੰਨ੍ਹ. ਮੁਦ੍ਰਾ. "ਕਾਹੇ ਛੀਪਹੁ ਛਾਇਲੈ?" (ਸ. ਕਬੀਰ) ੩. ਸੰ. शिल्प ਸ਼ਿਲਪ. ਦਸ੍ਤਕਾਰੀ. ਹੁਨਰ. ੪. ਸਿੰਗਾਰਣ ਅਤੇ ਰੰਗਣ ਦੀ ਕ੍ਰਿਯਾ.