اُ توں شروع ہون والے پنجابی لفظاں دے معنےਨ

ਵਿ- ਨਰਕ ਵਿੱਚ ਜਾਣ ਵਾਲਾ. ਨਰਕ ਵਿੱਚ ਡਿਗਣ ਵਾਲਾ. ਪਾਪੀ ਜੀਵ. "ਸੋ ਨਰਕਪਾਤੀ ਹੋਵਤ ਸੁਆਨ." (ਸੁਖਮਨੀ)


ਦੇਖੋ, ਭੌਮਾਸੁਰ.


ਨਰਕ ਦੈਤ ਨੂੰ ਮਾਰਨ ਵਾਲਾ, ਕ੍ਰਿਸਨ ਦੇਵ। ੨. ਵਾਹਗੁਰੂ ਮੰਤ੍ਰ, ਜਿਸ ਦੇ ਅਭ੍ਯਾਸ ਦ੍ਵਾਰਾ ਨਰਕ ਦਾ ਅੰਤ ਹੁੰਦਾ ਹੈ.


ਨਰਕ ਵਿੱਚ. ਨਰਕ ਨੂੰ. "ਜੋ ਓਇ ਦਿਸਹਿ ਨਰਕਿ ਜਾਂਦੇ." (ਵਾਰ ਮਾਲ ਮਃ ੧)


ਦੇਖੋ, ਨਰਕ.


ਡਿੰਗ. ਨੱਕ. ਨਾਕ. ਨਕੌੜਾ.


ਸੰਗ੍ਯਾ- ਨਰ (ਮਨੁੱਖ) ਅਤੇ ਕੇਸ਼ਰੀ (ਸਿੰਹ). ਨ੍ਰਿਸਿੰਘ. ਦੇਖੋ, ਨਰਸਿੰਘ। ੨. ਆਦਮੀਆਂ ਵਿੱਚੋਂ ਸ਼ੇਰ (ਬਹਾਦੁਰ).