اُ توں شروع ہون والے پنجابی لفظاں دے معنےਬ

ਸੰਗ੍ਯਾ- ਵਜ੍ਰੀ (ਇੰਦ੍ਰ) ਦਾ ਛੋਟਾ ਭਾਈ, ਵਾਮਨ ਭਗਵਾਨ. (ਸਨਾਮਾ)


ਦੇਖੋ, ਬਜ੍ਰਿ.


ਕ੍ਰਿ- ਬੱਧ ਹੋਣਾ. ਬੰਧਨ ਵਿੱਚ ਪੈਣਾ.


ਸੰਗ੍ਯਾ- ਵਟ. ਬੋਹੜ। ੨. ਵੱਟਾ. "ਜ੍ਯੋਂ ਲਰਕਾ ਬਟ ਫੇਂਕਤ ਹੈਂ." (ਕ੍ਰਿਸਨਾਵ) ੩. ਵਾਟ ਬਾਟ. ਮਾਰਗ. ਰਾਹ। ੪. ਦੇਖੋ, ਬੱਟ ੫. ਦੇਖੋ ਵਟ.


ਸੰਗ੍ਯਾ- ਮਿੱਟੀ ਦੀ ਉੱਚੀ ਪਾਲ, ਜੋ ਪਾਣੀ ਨੂੰ ਰੋਕਦੀ ਅਤੇ ਖੇਤਾਂ ਦਾ ਵਿਭਾਗ ਕਰਦੀ ਹੈ। ੨. ਹਵਾ ਬੰਦ ਹੋਣ ਤੋਂ ਹੋਇਆ ਹੁੰਮ. ਹੁੱਟ। ੩. ਕ੍ਰੋਧ ਦੀ ਲਹਿਰ, ਗੁੱਸੇ ਦਾ ਮਰੋੜਾ। ੪. ਢਿੱਡ. ਪੀੜ। ੫. ਵਲ. ਝੁਰੜੀ. ਪੇਂਚ. ਮਰੋੜ.