ਅ਼. [رّب] ਰੱਬ. ਪ੍ਰਤਿਪਾਲਕ ਵਾਹਗੁਰੂ. "ਓਨਾ ਪਿਆਰਾ ਰਬੁ." (ਵਾਰ ਰਾਮ ੨. ਮਃ ੫) ੨. ਮਾਲਿਕ. ਸ੍ਵਾਮੀ.; ਦੇਖੋ, ਰਬ.
ਫ਼ਾ. [ربوُد] ਲੈਗਿਆ.
ਫ਼ਾ. [ربوُدن] ਕ੍ਰਿ- ਲੈਜਾਣਾ.
ਦੇਖੋ, ਰਾਇਬੇਲ.
ਸੰ. ਸੰਗ੍ਯਾ- ਆਨੰਦ. ਪ੍ਰਸੰਨਤਾ। ੨. ਪਛਤਾਵਾ। ੩. ਵੇਗ.
ਸੰ. रम. ਧਾ- ਕੀੜਾ ਕਰਨਾ, ਖੇਲਣਾ, ਆਰਾਮ ਕਰਨਾ, ਠਹਿਰਨਾ, ਖ਼ੁਸ਼ ਕਰਨਾ, ਪ੍ਰਸੰਨ ਹੋਣਾ, ਭੋਗ ਕਰਨਾ. ਇਸੇ ਧਾਤੁ ਤੋਂ ਰਤਨ ਰਤਿ ਆਦਿ ਸ਼ਬਦ ਬਣੇ ਹਨ। ੨. ਸੰਗ੍ਯਾ- ਪਤਿ. ਭਰਤਾ। ੩. ਕਾਮਦੇਵ। ੪. ਅਸ਼ੋਕ ਬਿਰਛ। ੫. ਵਿ- ਪਿਆਰਾ। ੬. ਸੰ. ਰਮ੍ਯ. ਮਨੋਹਰ. ਸੁੰਦਰ. "ਭਵ ਭੂਖਣ ਪੂਖਣ ਸੋਹਤ ਰਮ." (ਗੁਵਿ ੧੦) ੭. ਗੁਰਬਾਣੀ ਵਿੱਚ ਰਵ (ਉੱਚਾਰਣ) ਦੀ ਥਾਂ ਭੀ ਰਮ ਸ਼ਬਦ ਆਇਆ ਹੈ, ਯਥਾ- "ਰਮ ਨਾਮ, ਕਰਿ ਕਰਣੀ." (ਗੂਜ ਅਃ ਮਃ ੫) "ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ." (ਆਸਾ ਮਃ ੫) ੮. ਰਮ ਸ਼ਬਦ ਵੀਤਣਾ, ਗੁਜ਼ਰਨਾ ਅਰਥ ਵਿੱਚ ਭੀ ਵਰਤਿਆ ਹੈ, ਯਥਾ- "ਨਾਨਕ ਸਮਿਓ ਰਮਿਗਇਓ." (ਸ. ਮਃ ੯)
ਵਿ- ਕ੍ਰੀੜਾ ਕਰਨ ਵਾਲਾ. ਖੇਲ ਕਰਨ ਵਾਲਾ. ਦੇਖੋ, ਰਮ ਧਾ। ੨. ਰਵ (ਉੱਚਾਰਣ) ਕਰਨ ਵਾਲਾ। ੩. ਸੰਗ੍ਯਾ- ਰਵਣ ਦੀ ਕ੍ਰਿਯਾ. ਉੱਚਾਰਣ. ਜਾਪ. "ਬਿਟਵਹਿ ਰਾਮ ਰਮਊਆ ਲਾਵਾ." (ਆਸਾ ਕਬੀਰ) ਰਾਮ ਦੇ ਜਾਪ ਵਿੱਚ ਲਾ ਦਿੱਤਾ ਹੈ.
ਰਮਣ ਕਰੈਯਾ. ਕਰਤਾਰ. ਪਾਰਬ੍ਰਹਮ. "ਰਮਈਆ ਕੇ ਗੁਨ ਚੇਤਿ ਪਰਾਨੀ." (ਸੁਖਮਨੀ) "ਸਰਬ ਨਿਵਾਸੀ ਨਾਨਕ ਰਮਈਆ ਡੀਠਾ." (ਧਨਾ ਮਃ ੫)
ਰਮਣ ਕਰੋ। ੨. ਰਵਹੁ. ਉੱਚਾਰਣ ਕਰੋ. "ਰਾਮ ਰਮਹੁ ਬਡਭਾਗੀ ਹੋ!" (ਵਾਰ ਗੂਜ ੨. ਮਃ ੫)
nan
ਅ਼. [رمق] ਸੰਗ੍ਯਾ- ਥੋੜੀ ਜੇਹੀ ਜਾਨ. ਪ੍ਰਾਣ ਨਿਕਲਣ ਵੇਲੇ ਜੋ ਥੋੜੇ ਸ੍ਵਾਸ ਬਾਕੀ ਹੋਣ.
ਕ੍ਰਿ- ਪੌਣ ਦਾ ਹੌਲੀ ਹੌਲੀ ਚੱਲਣਾ. ਦੇਖੋ, ਰਮਕ ਅਤੇ ਰੁਮਕਣਾ.