اُ توں شروع ہون والے پنجابی لفظاں دے معنےਆ

ਸਿਆਲਕੋਟ ਦਾ ਵਸਨੀਕ ਇੱਕ ਰਾਜਪੂਤ, ਜਿਸਨੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ. ਇਸ ਨੂੰ ਕਲਗੀਧਰ "ਨੱਚਣਾ" ਆਲਮ ਸਿੰਘ ਕਹਿਕੇ ਬੁਲਾਇਆ ਕਰਦੇ ਸਨ- ਕਿਉਂਕਿ ਇਹ ਵਡਾ ਚਪਲ ਅਤੇ ਯੁੱਧ ਦੇ ਕਰਤਬਾਂ ਵਿੱਚ ਨਿਪੁਣ ਸੀ.


ਫ਼ਾ. [عالم کُشا] ਵਿ- ਸੰਸਾਰ ਨੂੰ ਜਿੱਤਣ ਵਾਲਾ. "ਆਲਮ ਕੁਸਾਇ ਖੂਬੀ." (ਰਾਮਾਵ)


ਫ਼ਾ. [عالمگیِر] ਵਿ- ਦੁਨੀਆਂ ਨੂੰ ਕ਼ਾਬੂ ਰੱਖਣ ਵਾਲਾ, ਜਗਤ ਜਿੱਤਣ ਵਾਲਾ। ੨. ਔਰੰਗਜ਼ੇਬ ਦਾ ਇੱਕ ਖਿਤਾਬ. ਦੇਖੋ, ਔਰੰਗਜ਼ੇਬ. "ਆਲਮਗੀਰ ਅਹੈਂ ਤੂੰ ਏਕ." (ਗੁਪ੍ਰਸੂ) ੩. ਸੰਗ੍ਯਾ- ਲੁਧਿਆਨੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦਸ਼ਮੇਸ਼ ਮਾਛੀਵਾੜੇ ਤੋਂ ਪਲੰਘ ਤੇ ਅਸਵਾਰ ਇਸ ਥਾਂ ਆਏ, ਇਥੋਂ ਘੋੜੇ ਉੱਪਰ ਸਵਾਰ ਹੋਏ. ਗੁਰਦ੍ਵਾਰੇ ਨੂੰ ਸਿੱਖ ਰਾਜ ਵੇਲੇ ਦੀ ੭੦ ਵਿੱਘੇ ਜ਼ਮੀਨ ਹੈ. ਸਟੇਸ਼ਨ ਗਿੱਲ ਤੋਂ ਇਹ ਅਸਥਾਨ ਕਰੀਬ ਦੋ ਮੀਲ ਦੱਖਣ ਵੱਲ ਹੈ. ਪੁਜਾਰੀ ਸਿੰਘ ਹੈ.


ਬਿਹਾਰ ਦੇ ਇਲਾਕੇ ਪਟਨਾ ਜਿਲੇ ਦਾ ਇੱਕ ਪਿੰਡ. "ਮੋਹਣ ਆਲਮਗੰਜ ਰਹੰਦਾ." (ਭਾਗੁ)


ਲਹੌਰ ਦਾ ਮਸੰਦ, ਜੋ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। ੨. ਹਾਡਾ ਰਾਜਪੂਤ ਗੁਰੂ ਅਰਜਨ ਦੇਵ ਜੀ ਦਾ ਸਿੱਖ। ੩. ਪਹਾੜੀ ਸੈਨਾ ਦਾ ਸਰਦਾਰ, ਜੋ ਬਲੀਆ ਚੰਦ ਨਾਲ ਮਿਲਕੇ ਗਸ਼ਤੀ ਫ਼ੌਜ ਲੈ ਕੇ ਸਿੱਖਾਂ ਦੇ ਵਿਰੁੱਧ ਆਨੰਦ ਪੁਰ ਦੇ ਆਸ ਪਾਸ ਫਿਰਦਾ ਰਹਿੰਦਾ ਸੀ. ਇਨ੍ਹਾਂ ਦੋਹਾਂ ਨੇ ਉਦਯ ਸਿੰਘ ਅਤੇ ਆਲਮ ਸਿੰਘ ਤੋਂ ਭਾਰੀ ਹਾਰ ਖਾਧੀ. ਆਲਮ ਚੰਦ ਦਾ ਹੱਥ ਆਲਮ ਸਿੰਘ ਨੇ ਵੱਢ ਦਿੱਤਾ ਅਤੇ ਬਲੀਆ ਚੰਦ ਭੀ ਜ਼ਖਮੀ ਹੋ ਕੇ ਨੱਸ ਗਿਆ.


ਬ੍ਰਹਮਾਂਡ ਮਾਲਾ. Universes and worlds. "ਖਾਕ ਨੂਰ ਕਰਦੰ ਆਲਮ ਦਨੀਆਇ." (ਤਿਲੰ ਮਃ ੫)


ਫ਼ਾ. [عالم پناه] ਵਿ- ਸੰਸਾਰ ਦਾ ਆਸਰਾ. ਦੁਨੀਆਂ ਦਾ ਆਧਾਰ.


ਜਿਲਾ ਹੁਸ਼ਿਆਰਪੁਰ, ਤਸੀਲ ਦਸੂਹਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਟਾਂਡਾ ਉੜਮੁੜ" ਤੋਂ ਉੱਤਰ ਕ਼ਰੀਬ ਦੋ ਮੀਲ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਕਰਤਾਰ ਪੁਰ ਤੋਂ ਇੱਥੇ ਸ਼ਿਕਾਰ ਖੇਡਣ ਲਈ ਆਏ, ਅਤੇ ਕਈ ਦਿਨ ਡੇਰਾ ਰੱਖਿਆ.#ਇਸ ਥਾਂ ਕੇਵਲ ਮੰਜੀ ਸਾਹਿਬ ਹੈ. ਗੁਰੁਦ੍ਵਾਰੇ ਨਾਲ ੭੫ ਘਮਾਉਂ ਜ਼ਮੀਨ ਹੈ. ਪੁਜਾਰੀ ਨਿਰਮਲਾ ਸਿੰਘ ਹੈ. ਹਾੜ ਵਦੀ ਏਕਮ ਨੂੰ ਮੇਲਾ ਲੱਗਦਾ ਹੈ.


ਸੰ. आलय. ਸੰਗ੍ਯਾ- ਘਰ. ਗ੍ਰਿਹ। ੨. ਜਗਾ. ਸਥਾਨ. ਥਾਂ. "ਸਰਬ ਅਰਥ ਆਲਯਹ." (ਸਹਸ ਮਃ ੫) ਹਾਹਾ ਵਿਸਰਗਾਂ ਦੇ ਥਾਂ ਹੈ.