اُ توں شروع ہون والے پنجابی لفظاں دے معنےਰ

ਅ਼. [رمز] ਸੰਗ੍ਯਾ- ਇਸ਼ਾਰਾ (Inuendo) ੨. ਵ੍ਯੰਗ੍ਯ ਵਚਨ.


ਅ਼. [رمضان] ਰਮਜਾਨ. ਵਿ- ਜਲਾਉਣ ਵਾਲਾ. ਭਾਵ, ਪਾਪਾਂ ਦਾ ਨਾਸ਼ਕ। ੨. ਸੰਗ੍ਯਾ- ਹਿਜਰੀ ਸਾਲ ਦਾ ਨੌਵਾਂ ਮਹੀਨਾ. ਇਸ ਮਹੀਨੇ ਵਿੱਚ ਵ੍ਰਤ ਰੱਖਣਾ ਇਸਲਾਮ ਦਾ ਧਾਰਮਿਕ ਨਿਯਮ ਹੈ. ਮਿਸ਼ਕਾਤ ਵਿੱਚ ਲਿਖਿਆ ਹੈ ਕਿ ਹ਼ਜਰਤ ਮੁਹ਼ੰਮਦ ਦਾ ਬਚਨ ਹੈ ਕਿ- "ਰਮਜਾਨ ਵਿੱਚ ਸ੍ਵਰਗ ਦੇ ਦਰਵਾਜ਼ੇ ਖੁਲੇ ਅਤੇ ਨਰਕ ਦੇ ਬੰਦ ਰਹਿਂਦੇ ਹਨ, ਅਰ ਇਸ ਮਹੀਨੇ ਸ਼ੈਤਾਨ ਦੇ ਪੈਰਾਂ ਵਿੱਚ ਬੰਧਨ ਪਾਕੇ ਕ਼ੈਦ ਰੱਖਿਆ ਜਾਂਦਾ ਹੈ. ਰਮਜਾਨ ਵਿੱਚ ਰੋਜ਼ਾ ਰੱਖਣ ਵਾਲੇ ਦੇ ਪਾਪ ਬਖ਼ਸ਼ੇ ਜਾਂਦੇ ਹਨ."#ਕ਼ੁਰਾਨ ਦੀ ਸੂਰਤ ਬਕਰਹ ਦੀ ੧੮੩ ਆਯਤ ਤੋਂ ੧੮੭ ਆਯਤ ਤੀਕ ਰੋਜ਼ੇ ਦਾ ਖ਼ਾਸ ਹੁਕਮ ਹੈ. ਇਸ ਵਿੱਚ ਇਹ ਭੀ ਦੱਸਿਆ ਹੈ ਕਿ ਜੋ ਰੋਗੀ ਹੋਵੇ ਜਾਂ ਸਫਰ ਕਰਦਾ ਹੋਵੇ, ਓਹ ਜਿਤਨੇ ਦਿਨ ਰਮਜਾਨ ਵਿੱਚ ਵ੍ਰਤ ਨਾ ਰਖ ਸਕੇ, ਉਤਨੇ ਦਿਨ ਹੋਰ ਮਹੀਨੇ ਵਿੱਚ ਵ੍ਰਤ ਰੱਖਕੇ ਗਿਣਤੀ ਪੂਰੀ ਕਰ ਦੇਵੇ.#ਪਹਿ ਫਟਣ ਦੇ ਸਮੇਂ ਤੋਂ ਲੈਕੇ ਸੂਰਜ ਛਿਪਣ ਤੀਕ ਰਮਜਾਨ ਦੇ ਦਿਨਾਂ ਵਿੱਚ ਅੰਨ ਜਲ ਦਾ ਤਿਆਗ ਕੀਤਾ ਜਾਂਦਾ ਹੈ. ਦਸਵੇਂ ਮਹੀਨੇ ਦਾ ਚੰਦ ਦੇਖਕੇ ਵ੍ਰਤ ਦੀ ਸਮਾਪਤੀ ਹੁੰਦੀ ਹੈ.#ਰਮਜਾਨ ਵਿੱਚ ਹਰ ਰੋਜ਼ ਰਾਤ ਦੀ ਨਮਾਜ ਪਿੱਛੋਂ ਵੀਹ ਰਕਾਤਾਂ ਦਾ ਪੜ੍ਹਨਾ ਜਰੂਰੀ ਹੈ, ਜਿਨ੍ਹਾਂ ਦੀ ਸੰਗ੍ਯਾ "ਤਰਾਵੀਹ਼" [تراویح] ਹੈ.#ਗਰਭਵਤੀ ਇਸਤ੍ਰੀ, ਬੱਚੇ ਨੂੰ ਚੁੰਘਾਉਂਣ ਵਾਲੀ ਅਰ ਛੋਟੀ ਉਮਰ ਦੇ ਬਾਲ ਨੂੰ ਇਸ ਵ੍ਰਤ ਤੋਂ ਮੁਆ਼ਫ਼ੀ ਹੈ. ਰਮਜਾਨ ਦੀ ਸਤਾਈਵੀਂ ਰਾਤ "ਲੈਲਤੁਲ ਮੁਬਾਰਕ" [لیلتہاُلمُبارک] ਅਥਵਾ "ਲੈਲਤੁਲਕ਼ਦਰ" [لیلتہاُلقڈر] ਆਖੀ ਜਾਂਦੀ ਹੈ. ਇਸ ਰਾਤ ਨੂੰ ਕ਼ੁਰਾਨ "ਲੌਹ਼ਮਹ਼ਿਫ਼ੂਜ"¹ ਤੋਂ ਹੇਠਲੇ ਆਸਮਾਨ ਪੁਰ ਉਤਾਰਿਆ ਗਿਆ ਸੀ. ਇਸ ਰਾਤ ਵਿੱਚ ਜਾਗ ਕੇ. ਕ਼ੁਰਾਨ ਪੜ੍ਹਨਾ ਵਿਧਾਨ ਹੈ. ਕਈ ਆਖਦੇ ਹਨ ਕਿ ਇਹ ਰਾਤ ਰਮਜਾਨ ਵਿੱਚ ਤਾਂ ਜਰੂਰ ਆਉਂਦੀ ਹੈ, ਪਰ ਪਤਾ ਨਹੀਂ ਕਿ ਰਾਤ ਕੇਹੜੀ ਹੈ. ਕਿਉਂਕਿ ਕ਼ੁਰਾਨ ਵਿੱਚ ਖ਼ਾਸ ਗਿਣਤੀ ਦੀ ਰਾਤ ਨਹੀਂ ਦੱਸੀ. "ਕਾਜੀ ਮਹ ਰਮਜਾਨਾ." (ਪ੍ਰਭਾ ਕਬੀਰ) ਕਾਜੀ ਰਮਜਾਨ ਦਾ ਮਹੀਨਾ ਵ੍ਰਤ ਰਖਦੇ ਹਨ। ੩. ਔਰੰਗਜ਼ੇਬ ਦੀ ਫ਼ੌਜ ਦਾ ਇੱਕ ਸਰਦਾਰ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਤੀਰ ਨਾਲ ਆਨੰਦਪੁਰ ਦੇ ਤੀਜੇ ਜੰਗ ਵਿੱਚ ਮੋਇਆ.


ਸੰ. ਸੰਗ੍ਯਾ- ਪਤਿ. ਭਰਤਾ। ੨. ਕਾਮਦੇਵ। ੩. ਭੋਗ ਵਿਲਾਸ। ੪. ਖੇਲ ਕ੍ਰੀੜਾ। ੫. ਜਾਣਾ. ਫਿਰਨਾ. ਵਿਚਰਨਾ। ੬. ਗਧਾ। ੭. ਅੰਡਕੋਸ਼. ਫੋਤੇ। ੮. ਰਮਣ ਇੱਕ ਵਰਣਿਕ ਛੰਦ ਭੀ ਹੈ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਇੱਕ ਸਗਣ.#ਉਦਾਹਰਣ-#ਸਤ ਕੋ। ਰਰਿਯੇ। ਜਤ ਕੋ। ਧਰਿਯੇ ॥#੯. ਵਿ- ਮਨੋਹਰ. ਸੁੰਦਰ। ੧੦. ਸੰ. ਰਵਣ. ਉੱਚਾਰਣ. ਕਥਨ. "ਰਾਮ ਰਮਣ ਤਰਣ ਭੈਸਾਗਰ." (ਗਉ ਮਃ ੫) "ਰਮਣ ਕਉ ਰਾਮ ਕੇ ਗੁਣਬਾਦ." (ਸਾਰ ਮਃ ੫) ਗੁਣਾਨੁਵਾਦ.


ਰਮਣਸ਼ੀਲ. ਵਿ- ਕ੍ਰੀੜਾ ਕਰਨ ਵਾਲਾ. "ਰਮਣਸੀਲ ਪਰਮੇਸੁਰਹ." (ਸਹਸ ਮਃ ੫)


ਰਮਣ ਯੋਗ੍ਯ. ਭੋਗਣ ਯੋਗ੍ਯ। ੨. ਰਵਣ ਯੋਗ੍ਯ. ਉੱਚਾਰਣ (ਜਪਣ) ਯੋਗ੍ਯ.


ਕ੍ਰਿ- ਕ੍ਰੀੜਾ ਕਰਨਾ। ੨. ਵਿਚਰਨਾ. ਫਿਰਨਾ. "ਕਤ ਆਵੈ ਕਤ ਰਮਤੈ." (ਕਾਨ ਮਃ ੫) ੩. ਸ਼ੌਚ ਜਾਣਾ. "ਬਾਹਰ ਨਾ ਜਾਵਹੁ, ਇੱਥੇ ਹੀ ਰਮਣੇ ਫਿਰਹੁ." (ਭਗਤਾਵਲੀ) ੪. ਵ੍ਯਾਪਣਾ.


ਸੰ. ਰਮਣ ਯੋਗ੍ਯ ਸੁੰਦਰ ਇਸਤ੍ਰੀ। ੨. ਭਾਰਯਾ. ਵਹੁਟੀ. ਪਤਨੀ.