ਸੰਗ੍ਯਾ- ਆਲਯ. ਤਾਕ. ਤਾਕੀ। ੨. ਭਾਵ- ਦਸਮ- ਦ੍ਵਾਰ. "ਉਪਰਿ ਹਾਟ, ਹਾਟ ਪਰ ਆਲਾ, ਆਲੇ ਭੀਤਰਿ ਥਾਤੀ." (ਰਾਮ ਬੇਣੀ) ਸ਼ਰੀਰ ਉੱਪਰ ਸਿਰ ਹੈ, ਸਿਰ ਉੱਪਰ ਦਸ਼ਮਦ੍ਵਾਰ ਹੈ, ਉਸ ਵਿੱਚ ਆਤਮਗ੍ਯਾਨ ਰੂਪ ਥੈਲੀ ਹੈ। ੩. ਮਾਇਆ ਜੋ ਸਾਰੇ ਪ੍ਰਪੰਚ ਦੇ ਨਿਵਾਸ ਦਾ ਆਲਯ (ਘਰ) ਹੈ. "ਆਲਾ ਤੇ ਨਿਵਾਰਣਾ." (ਧਨਾ ਨਾਮਦੇਵ) ੪. ਅ਼. [اعلیئ] ਅਅ਼ਲਾ ਵਿ- ਮੁੱਖ. ਸ਼੍ਰੇਸ੍ਠ. ਉੱਤਮ "ਬੰਦਗੀ ਅਲਹ ਆਲਾ ਹੁਜਰਾ." (ਮਾਰੂ ਸੋਲਹੇ ਮਃ ੫) ੫. ਉੱਚਾ. ਬਲੰਦ। ੬. [آلہ] ਆਲਹ. ਸੰਦ. ਔਜ਼ਾਰ. ਹਥਿਆਰ.
nan
ਸੰਗ੍ਯਾ- ਆਲਾਪ. ਕਥਨ "ਮਨਮੁਖ ਝੂਠਾ ਆਲਾਉ". (ਸਵਾ ਮਃ ੧) "ਉਠਦਿਆਂ ਭੀ ਗੁਰੁ ਆਲਾਉ." (ਸੂਹੀ ਅਃ. ਮਃ ੪) "ਹਰਿ ਰਸ ਨ ਚਾਖੈ ਫੀਕਾ ਆਲਾਇ." (ਗਉ ਮਃ ੩)
ਵਿ- ਕਥਨ ਕੀਤਾ. ਬਿਆਨ ਕੀਤਾ ਹੋਇਆ. ਆਲਾਪਿਤ.
ਫੂਲਵੰਸ਼ ਦੇ ਰਤਨ ਬਾਬਾ ਰਾਮ ਸਿੰਘ ਜੀ ਦੇ ਘਰ ਮਾਈ ਸਾਬੀ ਦੇ ਉਦਰ ਤੋਂ ਪੰਥਰਤਨ ਬਾਬਾ ਆਲਾ ਸਿੰਘ ਜੀ ਦਾ ਜਨਮ ੧੭੪੮ ਵਿੱਚ ਫੂਲ ਨਗਰ ਹੋਇਆ.¹ ਆਪ ਨੇ ਠੀਕਰੀ ਵਾਲੇ ਪਿੰਡ, ਸਿੰਘਦਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਤੋਂ ਅਮ੍ਰਿਤ ਛਕਿਆ. ਸੰਮਤ ੧੮੧੦ ਵਿੱਚ ਪਟਿਆਲੇ ਦੇ ਕੱਚੇ ਕਿਲੇ ਦੀ ਨਿਉਂ ਰੱਖੀ ਅਤੇ ੪. ਫੱਗੁਣ ਸੰਮਤ ੧੮੨੦ ਨੂੰ ਪੱਕਾ ਕਿਲਾ ਬਣਾਉਣਾ ਆਰੰਭਿਆ ਤੇ ਪਟਿਆਲਾ ਸ਼ਹਿਰ ਆਬਾਦ ਕੀਤਾ. ੨੭ ਸਾਵਣ ਸੰਮਤ ੧੮੨੨ (੨੨ ਅਗਸਤ ਸਨ ੧੭੬੫) ਨੂੰ ਬਾਬਾ ਜੀ ਦਾ ਦੇਹਾਂਤ ਪਟਿਆਲੇ ਹੋਇਆ, ਜਿਸ ਥਾਂ ਸੁੰਦਰ ਸਮਾਧਿ ਬਣੀ ਹੋਈ ਹੈ, ਅਤੇ ਅਭ੍ਯਾਗਤਾਂ ਨੂੰ ਅੰਨ ਮਿਲਦਾ ਹੈ. ਦੇਖੋ, ਫੂਲਵੰਸ਼.
ਦੇਖੋ, ਪਟਿਆਲਾ.
ਦੇਖੋ, ਅਲਾਹਣੀ.
ਦੇਖੋ, ਅਲਾਤ। ੨. ਆਲਹ ਦਾ ਬਹੁ ਵਚਨ. ਦੇਖੋ, ਆਲਾ ੬.
ਸੰ. ਸੰਗ੍ਯਾ- ਹਾਥੀ ਬੰਨ੍ਹਣ ਦਾ ਰੱਸਾ ਅਥਵਾ ਸੰਗੁਲ। ੨. ਦੇਖੋ, ਏਲਾਨ.
ਸੰ. ਸੰਗ੍ਯਾ- ਕਥਨ. ਬਾਤਚੀਤ. ਸੰਭਾਖਣ। ੨. ਸੰਗੀਤ ਅਨੁਸਾਰ ਸੁਰਾਂ ਦਾ ਸਾਧਨ. ਸੁਰਾਂ ਨਾਲ ਰਾਗ ਦੇ ਸਰੂਪ ਨੂੰ ਪ੍ਰਗਟ ਕਰਨ ਦੀ ਕ੍ਰਿਯਾ. "ਗੁਣ ਗੋਬਿੰਦ ਗਾਵਹੁ ਸਭਿ ਹਰਿਜਨ, ਰਾਗ ਰਤਨ ਰਸਨਾ ਆਲਾਪ." (ਬਿਲਾ ਮਃ ੫)
nan