اُ توں شروع ہون والے پنجابی لفظاں دے معنےਖ

ਅ਼. [خاطِرجمع] ਸੰਗ੍ਯਾ- ਤਸੱਲੀ. ਸੰਤੋਖ. ਧੀਰਜ. "ਖਾਤਿਰਜਮਾ ਹੋਇ ਉਰਤਬਹੀ." (ਨਾਪ੍ਰ) "ਝੂਠ ਮੂਠ ਕਹੈਂ ਸਭ ਖਾਤਿਰ ਕੋ ਜਮਾ ਰਾਖ, ਜਮਾ ਹੋਇ ਘਰ ਮੇ ਤੋ ਖਾਤਿਰਜਮਾ ਰਹੈ." (ਨਿਪਟਕਵਿ) "ਖਾਨੇ ਕੋ ਹਮਾ ਰਹੈ ਨਾ ਕਾਹੂੰ ਕੀ ਤਮਾ ਰਹੈ, ਜੋ ਗਾਂਠ ਮੇ ਜਮਾ ਰਹੈ, ਤੋ ਖਾਤਿਰਜਮਾ ਰਹੈ." (ਗ੍ਵਾਲ)


ਸੰ. क्षतृ ਕ੍ਸ਼ਤ੍ਰੀ. ਸੰਗ੍ਯਾ- ਕੱਟਣ ਵਾਲਾ, ਤਖਾਣ. ਭਾਵ- ਸ਼ੂਦ੍ਰ. "ਨਾ ਇਹੁ ਬ੍ਰਹਮਣ ਨਾ ਇਹੁ ਖਾਤੀ." (ਗੌਂਡ ਕਬੀਰ) ੨. ਸੰ. खातृ ਵਿ- ਖੋਦਣ ਵਾਲਾ. ਪੁੱਟਣ ਵਾਲਾ। ੩. ਖਾਤੇ (ਗ਼ਾਰ) ਵਿੱਚ. "ਅੰਨੇ ਪਵਣਾ ਖਾਤੀ ਟੋਵੈ." (ਸਵਾ ਮਃ ੧)


ਸੰ. ਖਾਣਾ. "ਭ੍ਰਮ ਭੈ ਸਗਲੇ ਖਾਦ." (ਸਾਰ ਮਃ ੫) ੨. ਖਾਦ੍ਯ. ਖਾਣ ਯੋਗ੍ਯ ਪਦਾਰਥ. ਭੋਜਨ। ੩. ਰੇਹ. ਦੇਖੋ, ਖਾਤ ੩.


ਦੇਖੋ, ਖਾਦਿਮ.


ਸੰ. ਸੰਗ੍ਯਾ- ਭੋਜਨ. ਖਾਣ ਲਾਇਕ ਪਦਾਰਥ। ੨. ਵਿ- ਖਾਣ ਯੋਗ੍ਯ. ਖਾਣੇਲਾਇਕ. "ਅਕਰਣੰ ਕਰੋਤਿ ਅਖਾਦ੍ਯ ਖਾਦ੍ਯੰ." (ਸਹਸ ਮਃ ੫)


ਸੰ. निषद्बर ਨਿਸਦਵਰ. ਸੰਗ੍ਯਾ- ਚਿੱਕੜ. ਗਾਰਾ। ੨. ਦਰਿਆ ਦੇ ਕਿਨਾਰੇ ਦੀ ਜ਼ਮੀਨ, ਜਿਸ ਥਾਂ ਸਦਾ ਗਾਰਾ ਰਹੇ। ੩. ਪਹਾੜ ਦੇ ਜੜ ਦੀ ਜ਼ਮੀਨ. ਦਾਮਨੇ ਕੋਹ.