اُ توں شروع ہون والے پنجابی لفظاں دے معنےਗ

ਦੇਖੋ, ਗਲਿਚਮੜੀ.


ਸੰ. ਗਲਨ. ਚੁਇਣਾ. ਟਪਕਣਾ। ੨. ਸੜਨਾ. ਤ੍ਰੱਕਣਾ। ੩. ਬਰਬਾਦ ਹੋਣਾ. ਨਸ੍ਟ ਹੋਣਾ. ਦੇਖੋ, ਗਲ ਧਾ। ੪. ਪੰਜਾਬੀ ਵਿੱਚ ਚੌੜੇ ਮੂੰਹ ਦੇ ਚਾਟੇ ਨੂੰ ਭੀ ਗਲਣਾ ਆਖਦੇ ਹਨ.


ਸੰਗ੍ਯਾ- ਧਸਣ. ਖੁਭਣ. ਜਿਲ੍ਹਣ। ੨. ਵਾਣੀ. ਗਲ (ਕੰਠ) ਦੀ ਧੁਨਿ. ਬਾਤ. ਗੱਲ. "ਮਿਠੀ ਗਲਣਿ ਕੁਮੰਤ੍ਰੀਆ." (ਸਵਾ ਮਃ ੫)


ਚੌੜੇ ਮੂੰਹ ਦੀ ਚਾਟੀ. ਦੇਖੋ, ਗਲਣਾ ੪.


गलित ਗਲਿਤ. ਵਿ- ਪਤਿਤ ਹੋਇਆ. ਡਿਗਿਆ। ੨. ਗਲਿਆ. ਸੜਿਆ। ੩. ਚੁਇਆ. ਟਪਕਿਆ। ੪. ਪਘਰਿਆ. ਦ੍ਰਵੀਭੂਤ. "ਤਨੁ ਮਨੁ ਗਲਤ ਭਏ ਠਾਕੁਰ ਸਿਉ." (ਕਾਨ ਮਃ ੫) ੫. ਅ਼. [غلط] ਗ਼ਲਤ਼. ਅਸ਼ੁੱਧ. ਨਾਦੁਰੁਸ੍ਤ.