اُ توں شروع ہون والے پنجابی لفظاں دے معنےਛ

ਸੰਗ੍ਯਾ- ਕ੍ਸ਼ੀਰ (ਦੁੱਧ) ਦਾ ਸਮੁੰਦਰ. ਕ੍ਸ਼ੀਰਾਬ੍‌ਧਿ. "ਛੀਰ ਕੈਸੀ ਛੀਰਾਵਧਿ." (ਅਕਾਲ)


ਦੇਖੋ, ਖਟਰਿਤੁ ਅਤੇ ਰਿਤੁ.


ਕ੍ਸ਼ੀਰੋਦ (ਦੁੱਧ ਦੇ ਸਮੁੰਦਰ) ਤੋਂ ਜਾ (ਪੈਦਾ ਹੋਈ) ਲੱਛਮੀ. ਕ੍ਸ਼ੀਰੋਦਜਾ.


ਵਿ- ਛਿੱਲਣ ਵਾਲਾ। ੨. ਸੰਗ੍ਯਾ- ਛਿਲਕਾ. ਛਿੱਲ."ਗੋਲ ਸ ਛੀਲਕ ਜਨੁ ਜੁਗ ਕੇਲੇ." (ਗੁਪ੍ਰਸੂ)


ਕ੍ਰਿ- ਛਿਲਕ ਉਤਾਰਨਾ. ਛਿੱਲਣਾ.


ਸੰਗ੍ਯਾ- ਛਿੱਲੜ. ਛਿਲਕਾ. "ਛੀਲਰ ਖਾਨ ਬਿਖੈ ਹਿਤ ਧਾਰੀ." (ਨਾਪ੍ਰ) ੨. ਉਹ ਤਾਲ, ਜਿਸ ਦਾ ਪਾਣੀ ਬਹੁਤ ਗਹਿਰਾ ਨਹੀਂ ਅਤੇ ਛੇਤੀ ਖ਼ੁਸ਼ਕ ਹੋ ਜਾਂਦਾ ਹੈ। ੩. ਖੂਹ ਦੇ ਪਾਸ ਦਾ ਟੋਆ, ਜਿਸ ਵਿੱਚ ਮੈਲਾ ਪਾਣੀ ਜਮਾ ਰਹਿੰਦਾ ਹੈ.


ਡਿੰਗ. ਮਤਵਾਲਾ. ਸੰ. ਕ੍ਸ਼ੀਵ. ਦੇਖੋ, ਖੀਵਾ.


ਦੇਖੋ, ਵਾਜਾ.