اُ توں شروع ہون والے پنجابی لفظاں دے معنےਧ

ਦੇਖੋ, ਧੁਨਿਕਾਰ.


ਦੇਖੋ, ਧੁਨਖੀ.


ਦੇਖੋ, ਧੁਨਨਾ. "ਤਹਿਂ ਇਕ ਰੂਮ ਧੁਨਖਤੇ ਲਹਾ." (ਦੱਤਾਵ)


ਸੰਗ੍ਯਾ- ਧਨੁਖ ਦੇ ਆਕਾਰ ਦਾ ਇੱਕ ਯੰਤ੍ਰ, ਜਿਸ ਨਾਲ ਪੀਂਜਾ (ਧੁਨੀਆ) ਰੂੰ ਧੁਨਨ ਕਰਦਾ (ਪਿੰਜਦਾ) ਹੈ. ਤੂਲਚਾਪ.


ਕ੍ਰਿ- ਕੰਬਾਉਣਾ, "ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈ ਹੈ." (ਗੂਜ ਕਬੀਰ) ੨. ਧੁਨਖੀ ਨਾਲ ਰੂੰ ਨੂੰ ਤਾੜਨ ਅਤੇ ਸਾਫ ਕਰਨਾ. ਦੇਖੋ, ਧੁਣਨ ਅਤੇ ਧੁਨ.


ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ.


ਸੰਗ੍ਯਾ- ਧ੍ਵਨਿਕਰਤਾ, ਵਾਜਾ. ਵਾਦਿਤ੍ਰ. "ਪੰਚ ਸਬਦ ਧੁਨਿਕਾਰ ਧੁਨਿ." (ਵਾਰ ਮਲਾ ਮਃ ੧)


ਸੰ. ਧ੍ਵਨਿਤ. ਵਿ- ਸ਼ਬਦਿਤ. ਆਲਾਪਿਤ ਵਜਾਇਆ ਹੋਇਆ. "ਅਨਿਕ ਧੁਨਿਤ ਲਲਿਤ ਸੰਗੀਤ." (ਸਾਰ ਅਃ ਮਃ ੫)


ਸੰਗ੍ਯਾ- ਧ੍ਵਨਿ ਕਰਨ ਵਾਲੀ. ਸ਼ੋਰ ਮਚਾਉਣ ਵਾਲੀ, ਸੈਨਾ. (ਸਨਾਮਾ) ੨. ਨਦੀ.