اُ توں شروع ہون والے پنجابی لفظاں دے معنےਲ

ਲਗਾਵੇ. "ਜੇ ਕੋ ਲਾਏ ਭਾਉ ਪਿਆਰਾ." (ਆਸਾ ਮਃ ੩) ੨. ਲਗਾਏ. "ਜਿਤੁ ਕਾਰੈ ਕੰਮਿ ਹਮ ਹਰਿ ਲਾਏ." (ਗੂਜ ਮਃ ੪) ੩. ਲਿਆਏ. "ਜਿ ਸਾਬਤੁ ਲਾਏ ਰਾਸਿ." (ਮਃ ੨. ਵਾਰ ਸਾਰ)


ਲਗਾਓ। ੨. ਇਸਤਾਮਾਲ ਕਰੋ. "ਦਾਰੂ ਏਹੁ ਲਾਏਹੁ." (ਮਃ ੩. ਵਾਰ ਬਿਹਾ)


ਸੰਗ੍ਯਾ- ਮੋਟਾ ਅਤੇ ਲੰਮਾ ਰੱਸਾ. ਲਾਂਉਂ। ੨. ਚਾਬੁਕ ਸੋਟੀ ਆਦਿ ਦੇ ਪ੍ਰਹਾਰ ਤੋਂ ਖਲੜੀ ਪੁਰ ਹੋਈ ਲੀਕ. "ਦੇਖਿ ਦੇਖਿ ਲਾਸਨ ਕੋ ਰੋਵੈ ਸੁਤ ਰੋਵੈ ਮਾਤ." (ਕ੍ਰਿਸ਼ਨਾਵ) ੩. ਲਸਨ (ਚਮਕਣ) ਦਾ ਭਾਵ. ਲਸਕ. ਪ੍ਰਭਾ. "ਲਾਸ ਚਮਕੀ ਚਹੂ ਓਰ." (ਗੁਰੁਸੋਭਾ) ੪. ਬਿਜਲੀ ਦੀ ਰੌਸ਼ਨੀ ਦੀ ਰੇਖਾ। ੫. ਸੰ. ਟਪੂਸੀ. ਕੁਦਾੜੀ। ੬. ਨਾਚ। ੭. ਫ਼ਾ. [لاش] ਲਾਸ਼. ਲੋਥ. ਪ੍ਰਾਣ ਰਹਿਤ ਦੇਹ.


ਸੰ. ਵਿ- ਨੱਚਣ ਵਾਲਾ. ਟਪੂਸੀਆਂ ਮਾਰਨ ਵਾਲਾ। ੨. ਸੰਗ੍ਯਾ- ਮੋਰ। ੩. ਨਟ.