ਵਿ- ਗ੍ਰਹਣ ਕਰੈਯਾ। ੨. ਗ੍ਰਹਣ ਕਰਨ ਯੋਗ੍ਯ। ੩. ਗਹਿਨਿਆਂ (ਭੂਸਣਾਂ) ਵਿੱਚੋਂ. ਗਹਿਨੋਂ ਮੇ ਸੇ. ਦੇਖੋ, ਗਹਨ ਗਹਨਈਆ.
ਗਹਿਣਿਆਂ ਵਿੱਚੋਂ ਉੱਤਮ ਗਹਿਣਾ. ਭੂਸਣੋਂ ਮੇ ਸੇ ਸ਼੍ਰੇਸ੍ਠ ਭੂਸਣ. ਦੇਖੋ, ਮੋਤੀਚੂਰ.
ਦੇਖੋ, ਗਹਣਗਤਿ ਅਤੇ ਗਹਨ.
ਦੇਖੋ, ਗਹਣਾ ੩. "ਰਵਿ ਸਸਿ ਗਹਨੈ ਦੇਉ ਰੇ." (ਰਾਮ ਕਬੀਰ) ਸੂਰਜ ਚੰਦ੍ਰਮਾ ਨੂੰ ਗਿਰੋ ਰੱਖਦਾ ਹਾਂ.
nan
ਸੰ. गहवर ਗਹ੍ਵਰ. ਸੰਗ੍ਯਾ- ਅਤਿ ਸੰਘਣਾ ਬਣ (ਵਨ), ਜਿਸ ਵਿੱਚ ਚਲਣਾ ਔਖਾ ਹੋਵੇ. "ਗਹਬਰ ਬਨ ਘੋਰ, ਗਹਬਰ ਬਨ ਘੋਰ ਹੇ!" (ਆਸਾ ਛੰਤ ਮਃ ੫) ੨. ਔਖਾ ਥਾਂ. ਜਿਸ ਜਗਾ ਪਹੁਚਣਾ ਮੁਸ਼ਕਿਲ ਹੈ। ੩. ਗੁਫ਼ਾ ਕੰਦਰਾ। ੪. ਦੰਭ. ਪਾਖੰਡ। ੫. ਗੰਭੀਰ ਅਰਥ। ੬. ਜਲ। ੭. ਵਿ- ਗੁਪ੍ਤ। ੮. ਗੂੜ੍ਹਾ. ਗਾੜ੍ਹਾ. "ਲਾਲ ਗੁਲਾਲ ਗਹਬਰਾ." (ਸ੍ਰੀ ਮਃ ੧)
ਸੰਗ੍ਯਾ- ਧੁੰਦਲਾਪਨ। ੨. ਗ਼ੁਬਾਰ. ਆਸਮਾਨ ਵਿੱਚ ਛਾਈ ਹੋਈ ਗਰਦ। ੩. ਦੇਖੋ, ਗਹਬਰ ੧. "ਮਹਾਂ ਗਹਰ ਬਨ ਤਹਿਂ ਇਕ ਲਹਾ." (ਚਰਿਤ੍ਰ ੨੫੬) ਗਹ੍ਵਰ ਜੰਗਲ ਦੇਖਿਆ.
ਦੇਖੋ, ਗਹਰਿਗਹੁ.
nan
ਵਿ- ਦੁਰਗਮ ਅਤੇ ਗੰਭੀਰ. ਗਹ੍ਵਰ ਅਤੇ ਗੰਭੀਰ. ਜਿਸ ਦੀ ਪ੍ਰਾਪਤੀ ਕਠਿਨ ਹੈ ਅਤੇ ਅਥਾਹ ਹੈ। ੨. ਦੇਖੋ, ਗਹਿਰਗੰਭੀਰ.
ਦੁਰਗਮ ਅਤੇ ਅਥਾਹ ਸਮੁੰਦਰ ਦਾ ਮੋਤੀ। ੨. ਭਾਵ- ਬ੍ਰਹਮਵੀਚਾਰਰੂਪ ਅਗਾਧ ਸਮੁੰਦਰ ਦਾ ਰਤਨ. "ਤਿਸੁ ਸੇਵਕ ਕੈ ਨਾਨਕ ਕੁਰਬਾਣੀ ਜੋ ਗਹਰਗੰਭੀਰਾ ਗਉਹਰ ਜੀਉ." (ਮਾਝ ਮਃ ੫)