ਸੰਗ੍ਯਾ- ਉਹ ਅਸਥਾਨ, ਜਿੱਥੇ ਚਾਰ ਰਾਹ (ਰਸਤੇ) ਇਕੱਠੇ ਹੋਣ. ਚਤੁਸ੍ਪਥ.
ਚਤੁਰ੍ਨਵਤਿ. ਨੱਵੇ ਉੱਪਰ ਚਾਰ- ੯੪.
ਵਿ- ਚਾਰ ਦਾ ਬਜਾਇਆ. ਭਾਵ- ਆਪਣੀ ਅ਼ਕ਼ਲ ਤੋਂ ਖ਼ਾਰਿਜ ਅਤੇ ਚਾਰ ਲੋਕਾਂ ਦਾ ਵਾਜੇ ਵਾਂਙ ਬਜਾਉਣ ਤੋਂ ਬੋਲਣ ਵਾਲਾ. "ਸੇਖਾ! ਚਉਚਕਿਆ ਚਉਵਾਇਆ!" (ਵਾਰ ਸੋਰ ਮਃ ੩) ੨. ਕ੍ਰਿ. ਵਿ- ਚਾਰੇ ਪਾਸੇ. ਚੁਫੇਰੇ. "ਪਾਉਣ ਫਿਰੈ ਚਉਵਾਇਆ." (ਭਾਗੁ)
ਦੇਖੋ, ਚੌਬੀਸ.
ਸੰਗ੍ਯਾ- ਲਾਡ। ੨. ਖੇਲ. ਕ੍ਰੀੜਾ. ਦੇਖੋ, ਚੁਡ ਧਾ। ੩. ਰੜਾ. ਰੌੜ। ੪. ਦੇਖੋ, ਚੌੜ ੨.। ੫. ਤਬਾਹੀ. ਬਰਬਾਦੀ. ਜਿਵੇਂ- ਉਸ ਨੇ ਚਉੜ ਕਰ ਦਿੱਤੀ. (ਲੋਕੋ)
ਚਾਰੇ ਪਾਸੇ ਸਫਾਈ. ਭਾਵ- ਸਰਵਨਾਸ਼. ਪੂਰੀ ਤਬਾਹੀ.
ਕ੍ਰਿ. ਵਿ- ਰੜੇ. ਮੈਦਾਨ ਵਿੱਚ. "ਰੇ ਨਰ, ਨਾਵ ਚਉੜਿ ਕਤ ਬੋੜੀ?" (ਗਉ ਕਬੀਰ)
ਵਿ- ਰੜਾ ਕਰਨ ਵਾਲਾ. ਭਾਵ- ਸਰਸਬਜ਼ ਥਾਂ ਨੂੰ ਕੱਲਰ ਕਰਨ ਵਾਲਾ. ਤਬਾਹ ਕਰਤਾ। ੨. ਲਾਡਲਾ। ੩. ਇੱਲਤੀ.
nan
ਦੇਖੋ, ਚੌਂਧ ਅਤੇ ਚੌਂਧਨਾ.
ਦੇਖੋ, ਚੌਂਧਿਤ.
ਸੰਗ੍ਯਾ- ਹਲ ਦਾ ਉਹ ਭਾਗ, ਜਿਸ ਵਿੱਚ ਲੋਹੇ ਦਾ ਫਾਲਾ ਜੜਿਆ ਹੁੰਦਾ ਹੈ, ਜੋ ਜ਼ਮੀਨ ਨੂੰ ਪਾੜਦਾ ਹੈ.