اُ توں شروع ہون والے پنجابی لفظاں دے معنےਜ

ਵਿ- ਜਹਾਜ ਨਾਲ ਹੈ ਜਿਸ ਦਾ ਸੰਬੰਧ.


ਅ਼. [جہاد] ਜਿਹਾਦ. ਸੰਗ੍ਯਾ- ਯਤਨ ਕੋਸ਼ਿਸ਼। ੨. ਵਿਧਰਮੀਆਂ ਨਾਲ ਜੰਗ. ਕਾਫ਼ਰਾਂ ਨਾਲ ਧਰਮਯੁੱਧ. . ਕੁਰਾਨ ਵਿੱਚ ਜਹਾਦ ਦੀ ਆਗ੍ਯਾ ਹੈ. ਦੇਖੋ, ਸੂਰਤ ੯, ਆਯਤ ੫- ੬- ੨੯.


ਅਹ਼ਮਦਸ਼ਾਹ ਅਬਦਾਲੀ ਦੇ ਬੇਟੇ ਤੈਮੂਰ ਦਾ ਫ਼ੌਜਦਾਰ ਅਤੇ ਮੰਤ੍ਰੀ, ਜੋ ਸਿੱਖਾਂ ਦਾ ਸਰਵਨਾਸ਼ ਕਰਨ ਲਈ ਮਾਝੇ ਵਿੱਚ ਮੁਕ਼ੱਰਰ ਕੀਤਾ ਗਿਆ ਸੀ. ਇਹ ਸਨ ੧੭੫੬ ਤੋਂ ੧੭੫੮ ਤਕ ਲਹੌਰ ਦਾ ਸੂਬਾ ਰਿਹਾ ਹੈ. ਅਮ੍ਰਿਤਸਰ ਦੇ ਪਾਸ ਪਿੰਡ ਗੋਲੇਰਵਾਲ ਦੇ ਮੈਦਾਨ ਵਿੱਚ ਇਹ ਸ਼ਹੀਦ ਦੀਪ ਸਿੰਘ ਜੀ ਦੇ ਸਾਥੀ ਧਰਮਵੀਰ ਦਯਾਲ ਸਿੰਘ ਦੇ ਹੱਥੋਂ ਮਾਰਿਆ ਗਿਆ.