اُ توں شروع ہون والے پنجابی لفظاں دے معنےਡ

ਸੰਗ੍ਯਾ- ਦ੍ਵਿ- ਪਗ. ਦੋ ਵਾਰ ਪੈਰ ਉਠਾਕੇ ਰੱਖਣ ਤੋਂ ਜਿਤਨੀ ਲੰਬਾਈ ਹੋਵੇ. ਡੇਢ ਗਜ਼ ਪ੍ਰਮਾਣ। ੨. ਚਾਲ ਵੇਲੇ ਪੈਰ ਦੇ ਉਠਾਕੇ ਰੱਖਣ ਦੀ ਕ੍ਰਿਯਾ. "ਡਗ ਭਈ ਵਾਮਨ ਕੀ ਸਾਵਨ ਕੀ ਰਤਿਯਾਂ" (ਸੇਨਾਪਤਿ) ੩. ਵਿ- ਭੱਦਾ. ਬਦਸ਼ਕਲ.


ਸੰਗ੍ਯਾ- ਡਾਵਾਂਡੋਲ। ੨. ਕੰਪ. ਕਾਂਬਾ। ੩. ਮਾਰਗ ਵਿੱਚ ਡਗ ਰੱਖਣ ਦੀ ਕ੍ਰਿਯਾ. ਭਾਵ- ਏਧਰ ਓਧਰ ਨੱਠਣਾ. "ਡਗਮਗ ਛਾਡਿ, ਰੇ ਮਨ ਬਉਰਾ." (ਗਉ ਕਬੀਰ)


ਸੰਗ੍ਯਾ- ਪੈਰ ਦੇ ਥਿੜਕਣ ਦੀ ਕ੍ਰਿਯਾ. ਥਿੜਕਵੀਂ ਚਾਲ.


ਮਾਤ੍ਰਿਕ ਗਣ, ਜਿਸ ਦੀ ਮਾਤ੍ਰਾ ਚਾਰ ਹੁੰਦੀਆਂ ਹਨ. ਡਗਣ ਦੇ ਸਰੂਪ ਇਹ ਹਨ:-#, , , , .