اُ توں شروع ہون والے پنجابی لفظاں دے معنےਪ

ਦੇਖੋ, ਪਸਚਮ.


ਪੱਛਮ ਦਿਸ਼ਾ. ਪੱਛੋਂ. ਉਹ ਦਿਸ਼ਾ, ਜਿੱਧਰ ਸੂਰਜ ਅਸ੍ਤ ਹੁੰਦਾ ਹੈ. ਦੇਖੋ, ਪਸਚਮ.


ਸੰ. प्रहष्ट- ਪ੍ਰਹ੍ਰਿਸ੍ਟ. ਵਿ- ਪ੍ਰਸੰਨ. ਖ਼ੁਸ਼ ਹੋਇਆ. ਆਨੰਦਿਤ. "ਪਰਾ ਪਸਟਣੀ ਪਾਰਬਤੀ ਦੁਸਟਹਰਤਾ." (ਚੰਡੀ ੨) ਪ੍ਰਹ੍ਰਿਸ੍ਟ (ਪ੍ਰਸੰਨ) ਹੋਣ ਵਾਲੀ. ਰੀਝਣ ਵਾਲੀ.


ਦੇਖੋ, ਪਸਟ.


ਕ੍ਰਿ- ਦੇਖਣਾ. ਦਰਸ਼ਨ ਕਰਨਾ. ਦੇਖੋ, ਪਸ਼ ਧਾ ਅਤੇ ਪਸ਼੍ਯ. "ਪ੍ਰੇਮ ਅਥਾਹ ਪਸਣ ਕੂ ਸਚਾ ਧਣੀ." (ਵਾਰ ਮਾਰੂ ੨. ਮਃ ੫)


ਫ਼ਾ. [پست] ਵਿ- ਨੀਵਾਂ। ੨. ਦਬਿਆ ਹੋਇਆ। ੩. ਕਮੀਨਾ। ੪. ਸੰਗ੍ਯਾ- ਹਮਵਾਰ ਜ਼ਮੀਨ. ਸਮਭੂਮਿ.; ਦੇਖੋ, ਪਸਤ.