nan
nan
ਸੰ. ਵਿ- ਵਸ਼ ਹੋਇਆ. ਕ਼ਾਬੂ ਆਇਆ.
ਅ਼. [وصیت] ਵਸੀਯਤ ਸੰਗ੍ਯਾ- ਨਸੀਹ਼ਤ. ਸਿਖ੍ਯਾ। ੨. ਆਪਣੇ ਮਰਨ ਪਿੱਛੋਂ ਧਨ ਸੰਪਦਾ ਬਾਬਤ ਨਸੀਹ਼ਤ ਕਰਨ ਦੀ ਲਿਖਤ. Will.
ਫ਼ਾ. [وصیتنامہ] ਵਸੀਯਤਨਾਮਾ. ਸੰਗ੍ਯਾ- ਵਸੀਯਤ ਦੀ ਲਿਖਤ. ਦੇਖੋ, ਵਸੀਯਤ.
ਅ਼. [وسیلہ] ਸੰਗ੍ਯਾ- ਜਰੀਅ਼ਹ. ਮਧ੍ਯਸ੍ਥਤਾ. ਵਿਚੋਲਗੀ। ੨. ਸੰਬੰਧ. ਤਅ਼ੱਲਕ.
nan
ਸੰ. ਸੰਗ੍ਯਾ- ਧਨ। ੨. ਰਤਨ। ੩. ਸ੍ਵਰਣ. ਸੋਨਾ। ੪. ਜਲ। ੫. ਸੂਰਜ। ੬. ਅਗਨਿ। ੭. ਕਿਰਣ। ੮. ਚਮਕ. ਪ੍ਰਕਾਸ਼। ੯. ਅੱਠ ਗਣ ਦੇਵਤਾ, ਜਿਨ੍ਹਾਂ ਦੀ ਮਹਾਭਾਰਤ ਅਨੁਸਾਰ ਵਸੁ ਸੰਗ੍ਯਾ- ਹੈ- ਧਰ, ਧ੍ਰੁਵ, ਸੋਮ, ਵਿਸਨੁ, ਅਨਿਲ, ਅਨਲ, ਪ੍ਰਤ੍ਯੂਸ ਅਤੇ ਪ੍ਰਭਾਸ.#ਭਾਗਵਤ ਅਨੁਸਾਰ- ਦ੍ਰੋਣ, ਪ੍ਰਾਣ, ਧ੍ਰੁਵ, ਅਰਕ, ਅਗਨਿ, ਦੋਸ, ਵਾਸ੍ਤੁ ਅਤੇ ਵਿਭਾਵਸੁ.#ਅਗਨਿ ਪੁਰਾਣ ਅਨੁਸਾਰ- ਆਪ, ਧ੍ਰੁਵ, ਸੋਮ, ਧਰ, ਅਨਿਲ, ਅਨਲ ਪ੍ਰਤ੍ਯਯ ਅਤੇ ਪ੍ਰਭਾਸ। ੧੦. ਅੱਠ ਸੰਖ੍ਯਾ ਬੋਧਕ, ਕਿਉਂਕਿ ਵਸੁ ਦੇਵਤਾ ਅੱਠ ਹਨ। ੧੧. ਵਿ- ਸਭ ਵਿੱਚ ਵਸਣ ਵਾਲਾ। ੧੨. ਜਿਸ ਵਿੱਚ ਸਭ ਦਾ ਵਾਸ ਹੋਵੇ.
ਸੰ. ਸੰਗ੍ਯਾ- ਵਸੁ (ਧਨ) ਦੇਣ ਵਾਲਾ, ਧਨਦ. ਕੁਬੇਰ। ੨. ਵਿ- ਉਦਰ. ਦਾਨੀ.