اُ توں شروع ہون والے پنجابی لفظاں دے معنےਗ

ਫ਼ਾ. [غلطان] ਗ਼ਲਤ਼ਾਨ. ਵਿ- ਰੁੜ੍ਹਦਾ ਹੋਇਆ। ੨. ਲੇਟਿਆ ਹੋਇਆ। ੩. ਖਚਿਤ. ਲਿਵਲੀਨ. "ਮਨ ਤਨੋ ਗਲਤਾਨ ਸਿਮਰਤ ਪ੍ਰਭੁਨਾਮ." (ਸ੍ਰੀ ਛੰਤ ਮਃ ੫) "ਹਰਿ ਮਿਲੇ ਭਏ ਗਲਤਾਨ." (ਨਟ ਮਃ ੪. ਪੜਤਾਲ)


ਸੰਗ੍ਯਾ- ਗਲ- ਵਲਿਤ. ਗਲ ਨੂੰ ਵਲਿਤ (ਲਪੇਟੀ ਹੋਈ) ਚਾਦਰ. ਕੁੜਤੇ ਦੀ ਥਾਂ ਸ਼ਰੀਰ ਉੱਪਰ ਲਪੇਟੀ ਹੋਈ ਚਾਦਰ. ਅਥਵਾ- ਗਲਤ੍ਰੀ. ਗਲ ਦੀ ਰਖ੍ਯਾ ਕਰਨ ਵਾਲੀ. ਫ਼ਾ. [غلط] ਗ਼ਲਤ਼ਹ। ੨. ਫ਼ਾ. [غلطی] ਗ਼ਲਤ਼ੀ. ਭੁੱਲ. ਅਸ਼ੁੱਧੀ.