اُ توں شروع ہون والے پنجابی لفظاں دے معنےਖ

ਸੰ. ਬੰਬਈ ਦੇ ਇਲਾਕੇ ਸਤਪੁਰਾ ਦੀ ਪਰਬਤਮਾਲਾ ਦੇ ਦੱਖਣ ਪਾਸੇ ਦਾ ਦੇਸ਼, ਜੋ ਦੋ ਭਾਗਾਂ ਵਿੱਚ ਹੈ. ਪਸ਼ਚਿਮੀ ਖਾਨਦੇਸ਼ ਦਾ ਪ੍ਰਧਾਨ ਨਗਰ ਧੂਲੀਆ ਅਤੇ ਪੂਰਵੀ ਦਾ ਜਲਗਾਉਂ ਹੈ.


ਦੇਖੋ, ਖਾਨ ਅਤੇ ਪਰਾਰਾ.


ਕ੍ਰਿ- ਖਾਣਾ ਪੀਣਾ। ੨. ਸੰਗ੍ਯਾ- ਖਾਣ ਪੀਣ ਦੇ ਪਦਾਰਥ.


ਇੱਕ ਪਿੰਡ, ਜੋ ਜ਼ਿਲਾ ਅੰਬਾਲਾ, ਤਸੀਲ ਥਾਣਾ ਨਰਾਇਨਗੜ੍ਹ ਵਿੱਚ ਗੁਰਦ੍ਵਾਰੇ ਟੋਕਾ ਪਾਸ ਹੈ.#ਜਦੋਂ ਦਸ਼ਮੇਸ਼ ਜੀ ਟੋਕੇ ਬਿਰਾਜਮਾਨ ਸਨ, ਤਾਂ ਗੁਰੂ ਜੀ ਦੇ ਉੱਠ ਚੋਰੀ ਹੋ ਗਏ. ਚੋਰਾਂ ਨੂੰ ਤਾੜਨਾ ਕਰਨ ਆਏ ਗੁਰੂ ਜੀ ਇੱਥੇ ਵਿਰਾਜੇ ਹਨ. ਮੰਜੀ ਸਾਹਿਬ ਬਣਿਆ ਹੋਇਆ ਸੀ, ਜੋ ਖੱਡ ਵਿੱਚ ਰੁੜ੍ਹ ਗਿਆ ਹੈ. ੧੦੦ ਵਿੱਘੇ ਜ਼ਮੀਨ ਨਾਲ ਹੈ, ਪੁਜਾਰੀ ਸਿੰਘ ਹੈ.


ਇਸ ਦਾ ਅਸਲ ਨਾਉਂ ਜ਼ਕਰੀਆ ਖ਼ਾਨ ਹੈ, ਇਹ ਅਬਦੁਲਸਮਦ ਖ਼ਾਨ ਦਾ ਪੁਤ੍ਰ ਅਤੇ ਸ਼ਾਹਨਵਾਜ਼ ਦਾ ਪਿਤਾ ਸੀ. ਖ਼ਾਲਸਾਪੰਥ ਵਿੱਚ ਇਸ ਨੂੰ ਖਾਨੂ ਸਦਦੇ ਹਨ. ਸਿੱਖ ਇਤਿਹਾਸ ਨਾਲ ਇਸ ਦਾ ਵਡਾ ਸੰਬੰਧ ਹੈ. ਦੇਖੋ, ਪੰਥਪ੍ਰਕਾਸ਼ ਆਦਿ ਗ੍ਰੰਥ. ਖ਼ਾਨਬਹਾਦੁਰ ਸਨ ੧੭੩੯ ਵਿੱਚ ਲਹੌਰ ਦਾ ਸੂਬਾ ਹੋਇਆ ਅਤੇ ਸਨ ੧੭੪੫ ਵਿੱਚ ਮੋਇਆ.


ਖਡੂਰ ਤੋਂ ਡੇਢ ਕੋਹ ਪੱਛਮ ਇੱਕ ਪਿੰਡ, ਇੱਥੇ ਗੁਰੂ ਅੰਗਦ ਦੇਵ ਦਾ ਗੁਰਦ੍ਵਾਰਾ ਹੈ. ਇਸ ਥਾਂ ਤਪੇ ਦੀ ਪ੍ਰੇਰਣਾ ਕਰਕੇ ਜਿਮੀਦਾਰਾਂ ਦੇ ਖਡੂਰ ਤੋਂ ਕੱਢੇ ਹੋਏ ਸਤਿਗੁਰੂ ਆ ਵਿਰਾਜੇ ਸਨ. ਹੁਣ ਇਸ ਦਾ ਨਾਉਂ ਛਾਪਰੀ ਅਥਵਾ ਖਾਨਛਾਪਰੀ ਹੈ. ਦੇਖੋ, ਛਾਪਰੀ.


ਇੱਕ ਪੁਰਾਣਾ ਪਿੰਡ, ਜਿਸ ਦੀ ਕੁਝ ਜ਼ਮੀਨ ਗੁਰੂ ਅਰਜਨ ਸਾਹਿਬ ਨੇ ਖ਼ਰੀਦਕੇ ਤਰਨਤਾਰਨ ਵਸਾਇਆ. ਦੇਖੋ, ਤਰਨਤਾਰਨ.


ਸੰਗ੍ਯਾ- ਖਾਦਨ. ਖਾਣਾ. ਭੋਜਨ। ੨. ਕ੍ਰਿ- ਭੋਜਨ ਕਰਨਾ। ੩. ਫ਼ਾ. [خانہ] ਖ਼ਾਨਹ. ਸੰਗ੍ਯਾ- ਘਰ। ੪. ਭਾਵ- ਇਸਤ੍ਰੀ. ਜੋਰੂ. ਭਾਰਯਾ. ਵਹੁਟੀ। ੫. ਇੱਕ ਬੈਰਾੜ, ਜੋ ਕਪੂਰੇ ਦੀ ਆਗ੍ਯਾ ਨਾਲ ਦਸ਼ਮੇਸ਼ ਨੂੰ ਖਿਦਰਾਣਾ (ਮੁਕਤਸਰ) ਤਾਲ ਦਾ ਰਾਹ ਦੱਸਣ ਗਿਆ ਸੀ। ੬. ਡੱਲਾ ਪਿੰਡ ਦਾ ਵਸਨੀਕ ਛੁਰਾ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਮਰ ਦੇਵ ਦਾ ਸਿੱਖ ਹੋਕੇ ਪਰਮਗ੍ਯਾਨੀ ਹੋਇਆ.


ਖ਼ਾਨਹ (ਘਰ) ਦਾ ਸਮੁਦਾਇ. ਮਕਾਨਾਤ. "ਮਿਲਕ ਖਾਨਾਇ." (ਤਿਲੰ ਮਃ ੫) ੨. ਖ਼ਾਨ ਲੋਗ. ਉਮਰਾ.