ਕ੍ਰਿ- ਸ਼ੋਰ ਮਚਾਉਣਾ. ਊਧਮ ਕਰਨਾ। ੨. ਧੂੰਆਂ ਉਠਾਉਣਾ। ੩. ਧੂਲਿ (ਖ਼ਾਕ) ਉਡਾਉਣਾ. "ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ." (ਸੋਰ ਮਃ ੧)
ਸੰ. ਸੰਗ੍ਯਾ- ਗੱਡੀ ਰਥ ਆਦਿ ਦੀ ਉਹ ਕੀਲੀ, ਜਿਸ ਪੁਰ ਪਹੀਆ ਫਿਰਦਾ ਹੈ. ਅਕ੍ਸ਼੍ (axis) ੨. ਪ੍ਰਧਾਨ ਅਸਥਾਨ. ਮੁੱਖ ਜਗਾ. "ਧੁਰ ਕੀ ਬਾਣੀ ਆਈ." (ਸੋਰ ਮਃ ੫) ੩. ਭਾਰ. ਬੋਝ। ੪. ਆਰੰਭ. ਮੁੱਢ. "ਧੁਰਹੁ ਵਿਛੁੰਨੀ ਕਿਉ ਮਿਲੈ?" (ਸ੍ਰੀ ਮਃ ੧) ੫. ਗੱਡੇ ਰਥ ਆਦਿ ਦਾ ਜੂਲਾ, ਜਿਸ ਨਾਲ ਬੈਲ ਘੋੜੇ ਆਦਿ ਜੋਤੇ ਜਾਂਦੇ ਹਨ। ੬. ਧਨ। ੭. ਪ੍ਰਾਣ.

nan
ਕ੍ਰਿ. ਵਿ- ਮੁੱਢੋਂ. ਸ਼ੁਰੂ ਸੇ। ੨. ਮੁੱਖ ਅਸਥਾਨ ਤੋਂ.
ਸੰਗ੍ਯਾ- ਮੁੱਖ ਅਸਥਾਨ ਦੀ ਬਾਣੀ. ਅਕਾਲ ਪਾਸੋਂ ਆਈ ਬਾਣੀ. ਦੇਖੋ, ਧੁਰ ੨.
ਦੇਖੋ, ਧੁਰੰਧਰ, "ਤ੍ਰਾਹਿ ਤ੍ਰਾਹਿ ਰਾਖਹੁ ਹਮ, ਧੁਰਧਰ." (ਚਰਿਤ੍ਰ ੪੦੫)
ਦੇਖੋ, ਧੁਰੰਧਰ. "ਸਤਿਗੁਰੂ ਗੁਰੂ ਪੂਰਨ ਧੁਰਧੋਰੀ." (ਭਾਗੁ) ੨. ਦੇਖੋ, ਧੁਰ ਅਤੇ ਧੋਰੀ.
ਦੇਖੋ, ਧ੍ਰੁਵਪਦ.
ਸੰਗ੍ਯਾ- ਧੂਲਿਰਾਟ (ਬਿਰਛ). ਉਸ ਦਾ ਵੈਰੀ ਹਾਥੀ, ਉਸ ਵਾਲੀ ਗਜਸੈਨਾ. ਹਾਥੀਆਂ ਦੀ ਫੌਜ. (ਸਨਾਮਾ)