اُ توں شروع ہون والے پنجابی لفظاں دے معنےਆ

ਦੇਖੋ, ਆਵਾਜ। ੨. ਪ੍ਰਾ. ਸੰਗ੍ਯਾ- ਤਾਸ਼ੇ ਦੇ ਢੰਗ ਦਾ ਇੱਕ ਵਾਜਾ. "ਸੁਰੇਸ ਕੇ ਆਵਜ ਸੂਰ ਕੇ ਨਾਦ ਸੁਨੇ ਦਰਵਾਜੇ." (ਚਰਿਤ੍ਰ ੧੦੮)


ਕ੍ਰਿ- ਉੱਤਾਪਨ. ਕਾੜ੍ਹਨਾ. ਤਪਾਉਣਾ। ੨. ਸੰਗ੍ਯਾ- ਔਟਾਨੇ (ਉਬਾਲਨੇ) ਅਰਥ ਦੁੱਧ ਵਿੱਚ ਪਾਇਆ ਪਾਣੀ. ਹੰਘਾਲ. "ਆਵਟਣੁ ਆਪੇ ਖਵੈ ਦੁਧ ਕਉ ਖਪਣ ਨ ਦੇਇ." (ਸ੍ਰੀ ਮਃ ੧) ੩. ਸੰ. आवर्त्ति्न- ਆਵਿਰ੍‍ਤਨ. ਜਿਸ ਵਿੱਚ ਭੌਰੀਆਂ (ਚਕ੍ਰ) ਪੈਂਦੇ ਹਨ, ਐਸਾ ਜਲ। ੪. ਸੰ. आवर्त्त्​न- ਆਵਰ੍‍ਤਨ. ਸੰਗ੍ਯਾ- ਘੁਮਾਉ. ਚਕ੍ਰ. ਗੇੜਾ। ੫. ਮਥਨਾ. ਰਿੜਕਨਾ। ੬. ਧਾਤੁ ਦਾ ਪਘਾਰਨਾ. ਗਾਲਨਾ। ੭. ਕੁੱਟਣਾ. ਤਾੜਨਾ. ਪੀਟਨਾ. "ਜਹਿ ਆਵਟੇ ਬਹੁਤ ਘਨ ਸਾਥ." (ਆਸਾ ਮਃ ੫)


ਦੇਖੋ, ਆਵਟਨ ੭.


ਸੰਗ੍ਯਾ- ਆਗਮਨ. ਆਉਣ ਦੀ ਕ੍ਰਿਯਾ। ੨. ਜਨਮ ਧਾਰਣ.


ਸੰਗ੍ਯਾ- ਆਵਾਗਮਨ. ਜਨਮ ਮਰਣ. ਦੇਖੋ, ਆਵਾਗਮਨ. "ਆਵਣ ਜਾਣ ਰਹੇ ਸੁਖ ਪਾਇਆ." (ਸੂਹੀ ਛੰਤ ਮਃ ੩) "ਤਨ ਮਨ ਥਾਪਿ ਕੀਤਾ ਸਭ ਅਪਨਾ ਏਹੋ ਆਵਣ ਜਾਣਾ." (ਰਾਮ ਮਃ ੫) ੨. ਵਿ- ਕ੍ਸ਼੍‍ਣ- ਭੰਗੁਰ. ਖਿਨ ਵਿੱਚ ਨਾਸ਼ ਹੋਣ ਵਾਲਾ. ਨਾਪਾਇਦਾਰ। ੩. ਕ੍ਰਿ- ਆਉਣਾ ਅਤੇ ਜਾਣਾ.


ਦੇਖੋ, ਆਵਣ ਜਾਣਾ। ੨. ਇਸਥਿਤ ਨਾ ਰਹਿਣ ਵਾਲੀ. ਵਿਨਸਨਹਾਰ. "ਇਨਿ ਮਨਿ ਡੀਠੀ ਸਭ ਆਵਣ ਜਾਣੀ." (ਮਾਝ ਅਃ ਮਃ ੩) ੩. ਸੰਗ੍ਯਾ- ਸ੍ਰਿਸ੍ਟਿ. ਮਖ਼ਲੂਕ਼ਾਤ. "ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣਜਾਣੀ." (ਆਸਾ ਅਃ ਮਃ ੩)


ਆਗਮਨ ਦਾ ਗ੍ਯਾਨ. ਸੰਸਾਰ ਵਿੱਚ ਮਨੁੱਖ ਜਨਮ ਕਿਸ ਵਾਸਤੇ ਮਿਲਿਆ ਹੈ ਇਹ ਗ੍ਯਾਨ। ੨. ਦੇਖੋ, ਆਵਣ ਜਾਣ.


ਦੇਖੋ, ਆਵਣ ਜਾਣਾ. "ਆਵਣ ਜਾਵਣ ਤਉ ਰਹੈ, ਪਾਈਐ ਗੁਰੁ ਪੂਰਾ." (ਆਸਾ ਅਃ ਮਃ ੧)#ਆਵਣ ਵਾਰ. ਵਿ- ਆਉਣ ਵਾਲਾ. ਆਗਮਨ ਕਰਤਾ। ੨. ਸੰਗ੍ਯਾ- ਜਨਮ ਦਾ ਵੇਲਾ. ਜਨਮ ਸਮਾਂ. "ਬਹੁੜਿ ਨ ਆਵਣ ਵਾਰ." (ਪ੍ਰਭਾ ਮਃ ੧)