اُ توں شروع ہون والے پنجابی لفظاں دے معنےਆ

ਦੇਖੋ, ਆਵਣ.


ਆਉਣ ਜਾਣ ਵਿੱਚ. ਆਨੇ ਜਾਨੇ (ਜਨਮ ਮਰਨ) ਮੇਂ "ਆਵਣਿ ਜਾਣਿ ਵਿਗੁਚੀਐ." (ਓਅੰਕਾਰ)#ਆਵਣੁ. ਦੇਖੋ, ਆਵਣ.


ਦੇਖੋ, ਆਵਣ ਜਾਣਾ. "ਆਵਣੁ ਜਾਣੁ ਨ ਚੁਕਈ." (ਸ੍ਰੀ ਮਃ ੧) ੨. ਸੰਗ੍ਯਾ- ਆਗਮਨ ਦਾ ਜਾਣੁ (ਗ੍ਯਾਨ). ਦੁਨੀਆਂ ਵਿੱਚ ਅਸੀਂ ਕਿਉਂ ਆਏ ਹਾਂ ਅਤੇ ਅਸੀਂ ਕੀ ਕਰਨਾ ਹੈ? ਇਹ ਗ੍ਯਾਨ. "ਆਵਣੁ ਜਾਣੁ ਬਿਭੂਤਿ ਲਾਇ ਜੋਗੀ! ਤਾ ਤੀਨ ਭਵਣ ਜਿਣਿ ਲਇਆ." (ਰਾਮ ਅਃ ਮਃ ੩)


ਸੰਗ੍ਯਾ- ਜਨਮ ਮਰਣ. ਆਵਾਗਮਨ. "ਆਵਣੁ ਵੰਞਣੁ ਡਾਖੜੋ." (ਸ੍ਰੀ ਅਃ ਮਃ ੧) ੨. ਕਿ- ਜੰਮਣਾ ਮਰਨਾ। ੩. ਆਉਣਾ ਅਤੇ ਜਾਣਾ.


ਵਿ- ਆਉਣ ਜਾਣ ਵਾਲੇ. ਜਨਮ ਮਰਨ ਵਾਲੇ. "ਆਵਣੇ ਜਾਵਣੇ ਖਰੇ ਡਰਾਵਣੇ." (ਸੂਹੀ ਛੰਤ ਮਃ ੧) ੨. ਕ੍ਰਿ. ਵਿ- ਆਉਂਦੇ ਜਾਂਦੇ.


ਆਉਂਦਾ. ਦੇਖੋ, ਆਵਨ.


ਵਿ- ਆਉਂਦਾ ਜਾਂਦਾ. ਜੰਮਦਾ ਮਰਦਾ। ੨. ਸੰਗ੍ਯਾ- ਜਨਮ ਮਰਣ. "ਆਵਤ ਜਾਤ ਰਹੇ ਸ੍ਰਮ ਨਾਸੇ." (ਕਾਨ ਮਃ ੫)


ਸੰ. ਆਯੁਧ. ਸੰਗ੍ਯਾ- ਜਿਸ ਨਾਲ ਯੁੱਧ ਕਰੀਏ ਸ਼ਸਤ੍ਰ. ਹਥਿਆਰ "ਕੋਟਿ ਆਵਧ ਤਿਸੁ ਬੇਧਤ ਨਾਹੀ." (ਸੂਹੀ ਮਃ ੫) "ਪ੍ਰਹਾਰੇਣ ਲਖ੍ਯ ਆਵਧਹ." (ਸਹਸ ਮਃ ੫) ੨. ਅਵਧ. ਅਯੋਧ੍ਯਾ. ਔਧ. "ਆਵਧ ਰਾਜ ਤ੍ਰਿਯਾ ਜਹਿ ਸੋਭਤ." (ਰਾਮਾਵ) ੩. ਦੇਖੋ, ਆਵੱਧ.


ਸੰ. ਅਵਧ੍ਯ. ਵਿ- ਨਾ ਮਾਰਣ ਯੋਗ੍ਯ। ੨. ਜਿਸ ਦਾ ਵਧ (ਮਾਰਨਾ) ਔਖਾ ਹੈ। ੩. ਸੰ. आविद्घ- ਆਵਿੱਧ. ਵਿੰਨ੍ਹਿਆ ਹੋਇਆ. ਪਰੋਇਆ. "ਆਵੱਧ ਸਾਵੰਤ ਖੇਤੰ." (ਗ੍ਯਾਨ) ਵੇਧਨ ਹੋਏ (ਘਾਇਲ) ਯੋਧਾ ਖੇਤ ਵਿੱਚ.


ਅਯੋਧ੍ਯਾ ਦਾ ਰਾਜਾ ਦਸ਼ਰਥ. ਦੇਖੋ, ਆਵਧ ੨.


ਸੰਗ੍ਯਾ- ਆਗਮਨ. ਆਉਣਾ। ੨. ਜਨਮ. "ਆਵਨ ਆਏ ਸ੍ਰਿਸਟਿ ਮਹਿ." (ਬਾਵਨ)