اُ توں شروع ہون والے پنجابی لفظاں دے معنےਛ

ਦੇਖੋ, ਛੁਟੜਿ.


ਵਿ- ਤ੍ਯਾਗੀ ਹੋਈ. "ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ." (ਵਾਰ ਸੋਰ ਮਃ ੩)


ਛੁਟਗਿਆ. ਬੰਧਨਰਹਿਤ ਹੋਇਆ। ੨. ਕ੍ਰਿ- ਛੁਡਾਉਣਾ. ਆਜ਼ਾਦ ਕਰਾਉਣਾ. "ਚਲੋ ਬੇਗ ਤਿਹ ਕਰਹਿ ਛੁਟਾਨਾ." (ਨਾਪ੍ਰ)


ਸੰਗ੍ਯਾ- ਛੁਟਕਾਰ. ਰਿਹਾਈ. ਖ਼ਲਾਸੀ. "ਅਹੰਬੁਧਿ ਬੰਧਨ ਪਰੇ ਨਾਨਕ ਨਾਮਿ ਛੁਟਾਰ." (ਬਾਵਨ) "ਅਨਿਕ ਜਤਨ ਨਹੀ ਹੋਤ ਛੁਟਾਰਾ." (ਗਉ ਮਃ ੫)


ਸੰਗ੍ਯਾ- ਰੁਖ਼ਸਤ. ਵਿਦਾਇਗੀ। ੨. ਮੁਕਤਿ. ਰਿਹਾਈ.