ਆਉਂਦੇ ਹਨ। ੨. ਆਉਣਗੇ.
ਵਾ- ਤਿਲੰਗ ਰਾਗ ਵਿੱਚ ਗੁਰੂ ਨਾਨਕ ਦੇਵ ਦਾ ਇਹ ਭਵਿਸ਼੍ਯਤ ਦਾ ਹਾਲ ਪ੍ਰਗਟ ਕਰਨ ਵਾਲਾ ਵਾਕ ਹੈ, ਜੋ ਭਾਈ ਲਾਲੋ ਪ੍ਰੇਮੀ ਨੂੰ ਸੰਬੋਧਨ ਕਰਕੇ ਉਚਾਰਿਆ ਹੈ. ਯਥਾ:-#"ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ." ਇਸ ਦਾ ਅਰਥ ਹੈ ਕਿ ਇਸ ਥਾਂ ਸੈਦਪੁਰ (ਏਮਨਾਬਾਦ) ਵਿੱਚ ਮੁਗਲ ੧੫੭੮ ਬਿਕ੍ਰਮੀ ਨੂੰ ਆਕੇ ਹੰਕਾਰੀ ਪਠਾਣਾਂ ਨੂੰ ਤਬਾਹ ਕਰਨਗੇ, ਅਤੇ ਭਾਰਤ ਤੋਂ ਸੰਮਤ ੧੫੯੭ ਨੂੰ ਚਲੇ ਜਾਣਗੇ, ਪਠਾਣਾਂ ਵਿੱਚੋਂ ਭੀ ਇੱਕ ਹੋਰ ਮਰਦ ਦਾ ਚੇਲਾ ਪ੍ਰਗਟ ਹੋਵੇਗਾ.#ਬਾਬਰ ਦੇ ਹਿੰਦੁਸਤਾਨ ਉੱਪਰ ਪੰਜ ਹੱਲੇ ਹੋਏ ਹਨ. ਇਹ ਤੀਜਾ ਹੱਲਾ ਸੰਮਤ ੧੫੭੮ ਦਾ ਸੀ, ਜਿਸ ਵਿੱਚ ਸੈਦਪੁਰ ਦੇ ਅਹੰਕਾਰੀ ਪਠਾਣ ਬਾਬਰ ਨੇ ਕਤਲ ਕੀਤੇ. ਸੰਮਤ ੧੫੯੭ ਵਿੱਚ ਕਨੌਜ ਦੀ ਲੜਾਈ ਅੰਦਰ ਸ਼ੇਰ ਸ਼ਾਹ ਤੋਂ ਹਾਰ ਖਾ ਕੇ ਹੁਮਾਯੂੰ ਭਾਰਤ ਛੱਡ ਗਿਆ."ਭੀ" ਸ਼ਬਦ ਬੋਧਨ ਕਰਦਾ ਹੈ ਕਿ ਮੁਗਲਾਂ ਕਰਕੇ ਜਿੱਤੇ ਹੋਏ ਪਠਾਣ ਫੇਰ ਭੀ ਰਾਜ ਪਾਉਣਗੇ, ਸੋ ਸ਼ੇਰ ਸ਼ਾਹ ਨੇ ਦਿੱਲੀ ਦਾ ਤਖ਼ਤ ਪ੍ਰਾਪਤ ਕੀਤਾ.#ਕਈ ਵਿਦ੍ਵਾਨ ਇਸ ਪੇਸ਼ੀਨਗੋਈ ਨੂੰ ਬਿਕ੍ਰਮੀ ਸੋਲਵੀਂ ਸਦੀ ਤੋਂ ਲੈ ਕੇ ਬੀਸਵੀਂ ਸਦੀ ਤਕ ਵਰਤਦੇ ਹਨ, ਅਰ "ਮਰਦ ਕਾ ਚੇਲਾ" ਦਸ਼ਮੇਸ਼ ਅਤੇ ਖ਼ਾਲਸਾ ਪੰਥ ਨੂੰ, ਤਥਾ ਬੰਦਾ ਬਹਾਦੁਰ ਆਦਿ ਅਨੇਕਾਂ ਨੂੰ ਕਲਪਦੇ ਹਨ, ਪਰ ਇਹ ਉਨਾਂ ਦੀ ਭੁੱਲ ਹੈ, ਕਿਉਂਕਿ ਸਦੀ ਦਾ ਅੰਗ ਸਾਥ ਲਾਏ ਬਿਨਾ ਵਿਚਕਾਰਲੇ ਅੰਗ ਕੇਵਲ ਵਰਤਮਾਨ ਸਦੀ ਦੇ ਹੀ ਵਰਤੇ ਜਾ ਸਕਦੇ ਹਨ, ਜੋ ਸੋਲਵੀਂ ਸਦੀ ਤੋਂ ਬਾਹਰ ਦੀ ਘਟਨਾ ਸਤਿਗੁਰੂ ਵਰਣਨ ਕਰਦੇ, ਤਦ ਸਦੀ ਦਾ ਅੰਗ ਜਰੂਰ ਜੋੜਦੇ. ਏਥੇ ਕੇਵਲ ਸੋਲਵੀਂ ਸਦੀ ਦਾ ੭੮ ਅਤੇ ੯੭ ਹੈ.
ਦੇਖੋ, ਆਵਿਣ ਜਾਣਿ.
ਦੇਖੋ, ਆਵਣ.
ਫ਼ਾ. [آور] ਪ੍ਰਤ੍ਯ- ਇਹ ਨਾਉਂ ਦੇ ਅੰਤ ਲਗਣ ਤੋਂ ਵਿਸ਼ੇਸਣ ਬਣਾ ਦਿੰਦਾ ਹੈ. ਜੈਸੇ- ਦਿਲਾਵਰ. ਇਹ ਸ਼ਬਦ ਆਵੁਰਦਨ ਧਾਤੁ ਤੋਂ ਨਿਕਲਿਆ ਹੈ.
ਵਿ- ਆਵਰਣ ਕਰਤਾ. ਢਕਣ ਵਾਲਾ.
ਸੰ. ਸੰਗ੍ਯਾ- ਪਰਦਾ. ਢੱਕਣ. ਗ਼ਿਲਾਫ਼। ੨. ਢਾਲ. ਸਿਪਰ. ਚਰਮ। ੩. ਅਵਿਦ੍ਯਾ- ਅਗ੍ਯਾਨ.
ਸੰ. आवर्त्त्- ਆਵਰ੍ਤ. ਸੰਗ੍ਯਾ- ਪਾਣੀ ਦਾ ਚੱਕਰ. ਭੌਰੀ. "ਤੀਨਿ ਆਵਰਤ ਕੀ ਚੂਕੀ ਘੇਰ." (ਰਾਮ ਮਃ ੫) ਤਿੰਨ ਗੁਣਾਂ ਦੀ ਘੁੰਮਣਘੇਰੀ ਮਿਟ ਗਈ। ੨. ਚਿੰਤਾ. ਸੋਚ। ੩. ਆਵਾਗਮਨ. ਚੌਰਾਸੀ ਦਾ ਗੇੜ.
ਦੇਖੋ, ਅਵਰਤਏਥਹ.
ਸੰਗ੍ਯਾ- ਸੁਰਾਂ ਦੀ ਆਵਰ੍ਤ (ਲਹਿਰ). ਤਾਨ. ਆਰੋਹੀ ਅਵਰੋਹੀ ਤਾਨ ਦਾ ਮਿਲਾਪ। ੨. ਫ਼ਾ. [آورد] ਲਿਆਵੇ. ਲਿਆਉਂਦਾ ਹੈ. ਲਿਆਵੇਗਾ.
ਡਿੰਗ. ਸੰਗ੍ਯਾ- ਅਵਸਥਾ. . ਉਮਰ. ਜੀਵਨ. "ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ." (ਧਨਾ ਮਃ ੫) ੨. ਫ਼ਾ. [آوردا] ਵਿ- ਲਿਆਂਦਾ ਹੋਇਆ। ੩. ਪੇਸ਼ ਕੀਤਾ. ਦੇਖੋ, ਆਵੁਰਦਨ.
ਦੇਖੋ, ਆਉਲ। ੨. ਇੱਕ ਜੱਟ ਗੋਤ. ਦੇਖੋ, ਅਉਲ ੪। ੩. ਸੰ. ਆਵਿਲ. ਵਿ- ਮਲੀਨ। ੪. ਪਰੇਸ਼ਾਨ. "ਹਉ ਫਿਰਉ ਦਿਵਾਨੀ ਆਵਲ ਬਾਵਲ." (ਦੇਵ ਮਃ ੪)