ਸੰਗ੍ਯਾ- ਛੂਤ. ਭਿੱਟ। ੨. ਛੋਹ. ਸਪਰਸ਼.
ਛੁਹਣ ਤੋਂ. ਸਪਰਸ਼ ਸੇ. "ਹੱਥੀਂ ਕਾਲਖ ਛੁੱਥਿਆਂ ਅੰਦਰ ਕਾਲਖ ਲੋਭ ਲੁਭਾਏ." (ਭਾਗੁ)
ਸੰ. क्षुद् ਧਾ- ਪੀਸਣਾ, ਕੁਚਲਣਾ.
ਸੰ. ਕ੍ਸ਼ੁਦ੍ਰ. ਵਿ- ਤੁੱਛ. ਅਦਨਾ. "ਕਈ ਰੁਦ੍ਰ ਛੁਦ੍ਰ ਸਰੂਪ." (ਅਕਾਲ) ੨. ਛੋਟਾ। ੩. ਨੀਚ. ਅਧਮ। ੪. ਨਿਰਧਨ. ਕੰਗਾਲ। ੫. ਕ੍ਰੂਰ. ਬੇਰਹਮ। ੬. ਸੰਗ੍ਯਾ- ਚਾਵਲ ਦੀ ਕਣੀ। ੭. ਧਤੂਰਾ। ੮. ਮੱਖੀ। ੯. ਮੱਛਰ.
nan
nan
ਸੰਗ੍ਯਾ- ਕ੍ਸ਼ੁਦ੍ਰ (ਛੋਟੀ) ਘੰਟੀਆਂ (ਘੁੰਗਰੂਆਂ) ਵਾਲੀ ਤੜਾਗੀ. ਬਾਜਨੀ। ੨. ਘੁੰਘਰਾਲ. ਡੋਰੇ ਵਿੱਚ ਪਰੋਤੇ ਛੋਟੇ ਘੁੰਘਰੂ, ਜੋ ਨ੍ਰਿਤ੍ਯ (ਨਾਚ) ਸਮੇਂ ਪੈਰ ਆਦਿ ਅੰਗਾਂ ਪੁਰ ਬੱਧੇ ਜਾਣ.
ਸੰ. ਕ੍ਸ਼ੁਦ੍ਰਾ. ਸੰਗ੍ਯਾ- ਸ਼ਹਿਦ ਦੀ ਛੋਟੀ ਮੱਖੀ।੨ ਨਟਣੀ। ੩. ਵੇਸ਼੍ਯਾ। ੪. ਛੋਟੀ ਦਾਖ.
ਸੰ. क्षुध् ਧਾ- ਭੁੱਖ ਲੱਗਣੀ, ਛੁਧਿਤ ਹੋਣਾ। ੨. ਦੇਖੋ, ਛੁਧਾ.
ਸੰ. ਕ੍ਸ਼ੁਧਾ. ਸੰਗ੍ਯਾ- ਖਾਣ ਦੀ ਇੱਛਾ. ਭੁੱਖ.
ਵਿ- ਕ੍ਸ਼ੁਧਾ ਨਾਲ ਦੁਖੀ, ਭੁੱਖ ਨਾਲ ਵ੍ਯਾਕੁਲ.
ਦੇਖੋ, ਛੁਧਾ। ੨. ਅਞਾਣ ਲਿਖਾਰੀ ਨੇ ਛੁਦੰ ਦੀ ਥਾਂ ਗ੍ਯਾਨਪ੍ਰਬੋਧ ਵਿੱਚ ਛੁਧੰ ਪਾਠ ਲਿਖ ਦਿੱਤਾ ਹੈ. "ਛੁਧੰ ਸਸਤ੍ਰਧਾਰੰ." (ਗ੍ਯਾਨ) ਦੇਖੋ, ਛੁਦ.