ਵਿ- ਰਵਣ (ਸ਼ਬਦ) ਕਰਨ ਵਾਲਾ। ੨. ਸੰਗ੍ਯਾ- ਦੇਖੋ, ਰੌਨਕ. "ਬਹੁ ਰਵਣਕ ਹੋਈ ਪੁਰ ਸਾਰੇ." (ਗੁਪ੍ਰਸੂ)
ਉੱਚਾਰਣ (ਜਪਣ) ਯੋਗ੍ਯ. "ਤੁਮ ਰਵਹੁ ਗੋਬਿੰਦੈ ਰਵਣਜੋਗ." (ਬਸੰ ਮਃ ੫) ੨. ਦੇਖੋ, ਰਮਣਜੋਗ.
ਉੱਚਾਰਣ ਕਰਨਾ. ਦੇਖੋ, ਰਵ ਧਾ, ਅਤੇ ਰਵਣ.
ਸੰਗ੍ਯਾ- ਰਮਣ ਯੋਗ੍ਯ ਅਵਸਥਾ. ਜਵਾਨੀ. "ਦਸ ਬਾਲਤਣਿ, ਬੀਸ ਰਵਣਿ." (ਮਃ ੧. ਵਾਰਮਾਝ)
ਸਿੰਧੀ- ਕ੍ਰਿ- ਆਨੰਦ ਨਾਲ ਵਿਚਰਨਾ। ੨. ਪ੍ਰਸੰਨ ਹੋਣਾ। ੩. ਆਨੰਦ ਭੋਗਣਾ। ੪. ਦੇਖੋ, ਰਵਣ.
ਕ੍ਰਿ ਵਿ- ਉੱਚਾਰਣ ਕਰਦਾ। ੨. ਰਮਤ. ਰਮਣ ਕਰਦਾ. ਭੋਗਦਾ. "ਬੇਸੁਆ ਰਵਤ ਅਜਾਮਲੁ ਉਧਰਿਓ." (ਮਾਰੂ ਮਃ ੪) ੩. ਸੰਗ੍ਯਾ- ਸਤੋਤ੍ਰਪਾਠ. ਮਹਿਮਾ ਗਾਉਣ ਦੀ ਕ੍ਰਿਯਾ. "ਐਸੀ ਰਵਤ ਰਵਹੁ, ਮਨ ਮੇਰੇ." (ਸਾਰ ਅਃ ਮਃ ੧) ਦੇਖੋ, ਰਵ. ਐਸੀ ਰਵਤ ਰਵੈ ਸੰਨਿਆਸੀ." (ਮਾਰੂ ਅਃ ਮਃ ੧) ੪. ਦੇਖੋ, ਰਬਤ.
ਦੇਖੋ, ਰੋਹਤਾਸ. "ਸਿੱਖ ਭਲਾ ਰਵਤਾਸ ਵਿਚ." (ਭਾਗੁ)
ਫ਼ਾ. [رود] ਜਾਂਦਾ ਹੈ. ਇਸ ਦਾ ਮੂਲ ਰਫ਼ਤਨ ਹੈ.
ਦੇਖੋ, ਰਵਿਦਾਸ.
ਰਵਦਾਸ ਭਗਤ ਦਾ ਮਤ ਧਾਰਨ ਵਾਲਾ। ੨. ਚਮਾਰ ਆਪਣੇ ਤਾਈਂ ਰਵਦਾਸੀਆ ਕਹਾਉਣ ਵਿੱਚ ਸਨਮਾਨ ਸਮਝਦੇ ਹਨ. ਉਹ ਪ੍ਰਗਟ ਕਰਦੇ ਹਨ ਕਿ ਓਹ ਰਵਿਦਾਸ ਭਗਤ ਦੀ ਸੰਤਾਨ ਅਥਵਾ ਬਿਰਾਦਰੀ ਹਨ.
ਦੇਖੋ, ਰਵਣ। ੨. ਦੇਖੋ, ਰਮਣ. "ਸੋ ਪਦੁ ਰਵਹੁ, ਜਿ ਬਹੁਰਿ ਨ ਰਵਨਾ." (ਗਉ ਕਬੀਰ)#੩. ਗਮਨ. ਰਵਾਨਾ ਹੋਣ ਦੀ ਕ੍ਰਿਯਾ. "ਸਫਲ ਚਰਨ ਗੁਰੁਮਾਰਗ ਰਵਨਕੈ." (ਭਾਗੁ ਕ)
ਦੇਖੋ, ਰਵਣਕ ਅਤੇ ਰੌਨਕ.