اُ توں شروع ہون والے پنجابی لفظاں دے معنےਸ

ਦੇਖੋ, ਸਤਦ੍ਰਵ.


ਅਗਨਿ ਦੀ ਸਪ੍ਤ ਸ਼ਿਖਾ- ਕਾਲੀ, ਕਰਾਲੀ, ਮਨੋਜਵਾ, ਲੋਹਿਤਾ, ਧੂਮ੍ਰਵਰਣਾ, ਉਗ੍ਰਾ ਅਤੇ ਦੀਪ੍ਤਾ.


ਲਹੌਰ ਤੋਂ ਬਾਰਾਂ ਕੋਹ ਚੜ੍ਹਦੇ ਵੱਲ ਇੱਕ ਪਿੰਡ. ਛੀਵੇਂ ਸਤਿਗੁਰੂ ਜੀ ਇਸ ਥਾਂ ਪਧਾਰੇ ਹਨ. ਭਾਈ ਬੁਲਾਕਾ ਸਿੰਘ ਜੀ ਦਸ਼ਮੇਸ਼ ਦੇ ਹਜ਼ੂਰੀ ਇਸ ਗੁਰਦ੍ਵਾਰੇ ਦੇ ਪਹਿਲੇ ਮਹੰਤ ਹੋਏ. ਫੇਰ ਉਨ੍ਹਾਂ ਦੇ ਸੁਪੁਤ੍ਰ ਭਾਈ ਬਸਤੀ ਰਾਮ ਜੀ ਦੀ ਨਿਗਰਾਨੀ ਵਿੱਚ ਕਈ ਸਿੰਘ ਸੇਵਾ ਕਰਦੇ ਰਹੇ. ਇੱਥੋਂ ਦੇ ਮਹੰਤਾਂ ਵਿੱਚੋਂ ਭਾਈ ਕੂਮਾ ਸਿੰਘ ਜੀ ਕਰਣੀ ਵਾਲੇ ਗੁਰਮੁਖ ਸਿੰਘ ਸਨ, ਜਿਨ੍ਹਾਂ ਨੇ ਇਸ ਥਾਂ ਨੂੰ ਵਡੀ ਰੌਨਕ ਦਿੱਤੀ. ਭਾਈ ਵੀਰ ਸਿੰਘ ਜਿਸ ਨੂੰ ਨਿਹੰਗ ਸਿੰਘ ਅਤੇ ਦਿੱਲੀ ਤੋੜ ਸਿੰਘ ਲੋਕ ਆਖਦੇ ਸਨ, ਮਾਝੇ ਦੇਸ ਅਤੇ ਲਾਟ ਸਾਹਿਬ ਪੰਜਾਬ ਤੋਂ ਸਨਮਾਨ ਨਾਲ ਵੇਖਿਆ ਜਾਂਦਾ ਸੀ. ਇਸ ਪਿੱਛੋਂ ਮਹੰਤ ਕਿਰਪਾ ਸਿੰਘ ਵੇਲੇ ਅਸਥਾਨ ਦੀ ਮਰਜਾਦਾ ਵਿੱਚ ਫਰਕ ਆਗਿਆ, ਜਿਸ ਤੋਂ ਉਸ ਨੂੰ ਮਹੰਤੀ ਤੋਂ ਅਲਗ ਹੋਣਾ ਪਿਆ. ਹੁਣ ਕਮੇਟੀ ਦੇ ਹੱਥ ਸਾਰਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਦਾ ਨਾਉਂ ਗੁਰੂਸਰ ਸਤਲਾਨੀ ਹੈ. ਦੇਖੋ, ਗੁਰੂਸਰ ਸਤਲਾਣੀ.


ਦੇਖੋ, ਸਤਦ੍ਰਵ.


ਦੇਖੋ, ਚਉਦਹਿ ਲੋਕ.


ਸੰ. ਸ੍ਤਵ. ਸੰਗ੍ਯਾ- ਉਸਤਤਿ. ਵਡਿਆਈ. ਤਅ਼ਰੀਫ.; ਸੰ. ਸੰਗ੍ਯਾ- ਹੋਂਦ. ਅਸ੍ਤਿਤ੍ਵ. ਹੋਣ ਦਾ ਭਾਵ। ੨. ਸਾਰ. ਤਤ੍ਵ। ੩. ਆਤਮਤ੍ਵ। ੪. ਸਤੋਗੁਣ।੫ ਗਰਭ. ਹਮਲ। ੬. ਦ੍ਰਿਢਤਾ. ਕਾਇਮੀ। ੭. ਪ੍ਰਾਣੀ.; ਸੰ. ਸੰਗ੍ਯਾ- ਉਸਤਤਿ. ਵਡਿਆਈ. ਦੇਖੋ, ਸ੍‍ਤੁ.


ਸੰ. ਸ੍ਤਵਨ ਸੰਗ੍ਯਾ- ਸ੍‍ਤੁਤਿ ਕਰਨ ਦਾ ਕਰਮ. ਤਅ਼ਰੀਫ਼ ਕਰਨੀ.; ਦੇਖੋ, ਅਸਤਵਨ.


ਸੰ. ਕ੍ਰਿ. ਵਿ- ਸ਼ੀਘ੍ਰਤਾ ਸੇ. ਕਾਹਲੀ ਨਾਲ ਝਟਪਟ। ੨. ਵਿ- ਜਲਦੀ ਕਰਨ ਵਾਲਾ. ਕਾਹਲਾ.