اُ توں شروع ہون والے پنجابی لفظاں دے معنےਆ

ਸੰਗ੍ਯਾ- ਛੋਟਾ ਆਵਾ. ਮਿੱਟੀ ਦੇ ਬਰਤਨ ਪਕਾਉਣ ਦੀ ਭੱਠੀ "ਘੜਿ ਭਾਂਡੇ ਜਿਨਿ ਆਵੀ ਸਾਜੀ." (ਆਸਾ ਪਟੀ ਮਃ ੧) ੨. ਆਵਈ. ਦੇਖੋ, ਆਵਨ. "ਮਨਮੁਖਾ ਨੋ ਪਰਤੀਤਿ ਨ ਆਵੀ." (ਸੋਰ ਅਃ ਮਃ ੩) ਨਿਸ਼ਚਾ ਨ ਆਵਈ। ੩. ਸੰ. ਗਰਭਵਤੀ ਇਸਤ੍ਰੀ। ੪. ਪ੍ਰਸੂਤ ਸਮੇਂ ਦੀ ਪੀੜਾ.


ਫ਼ਾ. [آوُردن] ਵਿ- ਆਨਯਨ. ਲਿਆਉਣਾ.


ਦੇਖੋ, ਆਵਰਦਾ ੨. ਇਸ ਦਾ ਉੱਚਾਰਣ ਆਵਰਦਾ ਭੀ ਸਹੀ ਹੈ.


ਸੰ. ਸੰਗ੍ਯਾ- ਪ੍ਰਵੇਸ਼. ਦਾਖ਼ਿਲਾ। ੨. ਜੋਸ਼. ਚਿੱਤ ਦਾ ਵੇਗ। ੩. ਮਿਰਗੀ ਰੋਗ। ੪. ਭਰਮੀ ਲੋਕਾਂ ਦਾ ਮੰਨਿਆ ਹੋਇਆ ਭੂਤ ਪ੍ਰੇਤਾਦਿਕ ਦਾ ਕਿਸੇ ਸ਼ਰੀਰ ਵਿਚ ਪ੍ਰਵੇਸ਼.


ਸੰ. ਸੰਗ੍ਯਾ- ਘੇਰਣ ਦੀ ਕ੍ਰਿਯਾ। ੨. ਆਵਰਣ. ਪੜਦਾ। ੩. ਗ਼ਿਲਾਫ਼। ੪. ਚਾਰਦੀਵਾਰੀ. ਵਲਗਣ ਦੀ ਕੰਧ.


ਫ਼ਾ. [آویختن] ਕ੍ਰਿ- ਲਟਕਾਉਣਾ। ੨. ਲਟਕਣਾ.


ਸੰ. ਸੰਗ੍ਯਾ- ਜੋਸ਼. ਉਭਾਰ। ੨. ਮਨ ਦਾ ਪ੍ਰਬਲ ਵੇਗ। ੩. ਕਾਵ੍ਯ ਅਨੁਸਾਰ ਇੱਕ ਸੰਚਾਰੀ ਭਾਵ, ਜਿਸ ਦਾ ਸਰੂਪ ਹੈ ਕਿ ਕਿਸੇ ਮਨਵਾਂਛਿਤ ਅਥਵਾ ਇੱਛਾ ਤੋਂ ਵਿਰੁੱਧ ਪਦਾਰਥ ਦੀ ਪ੍ਰਾਪਤੀ ਤੇ ਚਿੱਤ ਦੀ ਵ੍ਯਾਕੁਲਤਾ ਹੋਣੀ.


ਸੰ. ਆਵੇਸ੍ਟਨ. ਸੰਗ੍ਯਾ- ਢਕਣ ਦੀ ਕ੍ਰਿਯਾ। ੨. ਘੇਰਾ. ਲਪੇਟਾ. "ਪਾਇ ਆਵੇੜੁ ਮਾਇਆ ਸਰਬ ਭੁਇਅੰਗਾ." (ਬਿਲਾ ਮਃ ੫)


ਆਉਂਦਾ ਦੇਖੋ, ਆਵਤ. "ਆਵੰਤ ਜਾਵੰਤ ਥਕੰਤ." (ਸਹਸ ਮਃ ੫)