اُ توں شروع ہون والے پنجابی لفظاں دے معنےਭ

ਦੇਖੋ, ਭੱਟ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੨. ਸੰ. ਭਾੜਾ. ਕਿਰਾਇਆ. ਮਹਿਸੂਲ ਭਾਟਕ.


ਭਾੜਾ. ਦੇਖੋ, ਭਾਟ ੨.


ਇਹ ਇਕ ਸੰਪਰਦਾਇ ਹੈ. ਇਨ੍ਹਾਂ ਦੇ ਵਡੇਰੇ ਭਾਈ ਚੰਗਾ ਜੀ ਨੇ ਗੁਰੂ ਨਾਨਕ ਦੀ ਸਿਖੀ ਧਾਰੀ, ਕੁਝ ਭਾਟੜੇ ਗ੍ਰਹਿਫਲ ਵੀ ਦਸਦੇ ਹਨ। ੨. ਭੱਟਪੁਤ੍ਰ ੩. ਦੇਖੋ. ਚੰਗਾ ਭਾਟੜਾ.


ਰਾਜਪੂਤਾਂ ਦੀ ਇੱਕ ਜਾਤਿ. ਦੇਖੋ, ਭੱਟੀ.


ਦੇਖੋ, ਭਠ ਅਤੇ ਭਾਠੀ.


ਸੰਗ੍ਯਾ- ਸਮੁੰਦਰ ਦੇ ਪਾਣੀ ਦਾ ਉਤਰਾਉ. ਦੇਖੋ, ਜ੍ਵਾਰਭਾਠਾ.


ਸੰ. ਭ੍ਹ੍ਹਾਸ੍ਟ੍ਰਕ. ਸੰਗ੍ਯਾ- ਭੁੰਨਣ ਦੀ ਕੜਾਹੀ। ੨. ਜਿਸ ਉੱਪਰ ਕੜਾਹੀ ਰੱਖਕੇ ਭੁੰਨੀਏ, ਉਹ ਚੁਲ੍ਹਾ. ਚੁਰ। ੩. ਯੋਗੀਆਂ ਦੇ ਸੰਕੇਤ ਵਿੱਚ ਦਸਮਦ੍ਵਾਰ. ਜਿਸ ਵਿੱਚੋਂ ਅਮ੍ਰਿਤਧਾਰਾ ਦਾ ਟਪਕਣਾ ਮੰਨਦੇ ਹਨ. "ਗਗਨਿ ਰਸਾਲ ਚੁਐ ਮੇਰੀ ਭਾਠੀ." (ਗਉ ਕਬੀਰ)