ਅਖੈਬਟ
akhaibata/akhaibata

تعریف

ਸੰ. ਅਕ੍ਸ਼੍ਯਵਟ. ਸੰਗ੍ਯਾ- ਪੁਰਾਣਾਂ ਅਨੁਸਾਰ ਓਹ ਵਟ (ਬੋਹੜ), ਜਿਸ ਦਾ ਪ੍ਰਲੈ ਹੋਣ ਪੁਰ ਭੀ ਨਾਸ਼ ਨਹੀਂ ਹੁੰਦਾ, ਅਤੇ ਜਿਸ ਉੱਪਰ ਵਿਸਨੁ ਭਗਵਾਨ ਬਾਲਕ ਰੂਪ ਧਾਰਕੇ ਪੈਰ ਦਾ ਅੰਗੂਠਾ ਚੁੰਘਦੇ ਹਨ. ਹਿੰਦੂਆਂ ਦੇ ਨਿਸ਼ਚੇ ਅਨੁਸਾਰ ਇਹ ਬੋਹੜ ਪ੍ਰਯਾਗ ਵਿੱਚ ਸੀ. ਉਸ ਤੋਂ ਡਿਗਕੇ ਮਰਨ ਨਾਲ ਅਨੇਕ ਯਾਤ੍ਰੀ ਮੁਕਤਿ ਪਾਉਣੀ ਮੰਨਦੇ ਸਨ. ਜਹਾਂਗੀਰ ਨੇ ਅਕ੍ਸ਼੍ਯ ਵਟ ਕਟਵਾ ਦਿੱਤਾ ਸੀ. ਪਰ ਹੁਣ ਪ੍ਰਯਾਗ ਦੇ ਕਿਲੇ ਵਿੱਚ ਪਾਂਡੇ ਇੱਕ ਅਕ੍ਸ਼੍ਯ ਵਟ ਵਿਖਾਕੇ ਭੇਟਾ ਲੈਂਦੇ ਹਨ. "ਜ੍ਯੋਂ ਬਟ ਅਖੈ ਰੂਪ ਲਘੁ ਛਾਜੈ." (ਨਾਪ੍ਰ) ਦੇਖੋ, ਪ੍ਰਯਾਗ. ਇੱਕ ਅਕ੍ਸ਼੍ਯਵਟ ਗਯਾ ਵਿੱਚ ਭੀ ਹੈ.
ماخذ: انسائیکلوپیڈیا