ਅਠਾਰਹ
atthaaraha/atdhāraha

تعریف

ਅਸ੍ਟਾਦਸ਼. ਅੱਠ ਅਤੇ ਦਸ਼. ਅਠਾਰਾਂ। ੨. ਭਾਵ ਅਠਾਰਾਂ ਪੁਰਾਣ. ਦੇਖੋ, ਪੁਰਾਣ। ੩. ਭਾਵ ਅਠਾਰਾਂ ਕੁਲ ਸੱਪਾਂ ਦੇ. "ਤਿਨ ਕਰਿ ਜਗ ਅਠਾਰਹ ਘਾਏ." (ਪ੍ਰਭਾ ਅਃ ਮਃ ੧) ਸੱਪਾਂ ਦੇ ਅੱਠ ਅਤੇ ਅਠਰਾਹ ਕੁਲ ਗ੍ਰੰਥਾਂ ਵਿੱਚ ਦੇਖੀਦੇ ਹਨ. ਅੱਠਕੁਲ ਅਸ੍ਟ ਕੁਲ ਸ਼ਬਦ ਵਿੱਚ ਲਿਖੇ ਹਨ. ਉਨ੍ਹਾਂ ਨਾਲ ਦਸ ਹੋਰ ਮਿਲਾਉਣ ਤੋਂ ਅਠਾਰਹ ਕੁਲ ਹੁੰਦੇ ਹਨ. ਦਸ਼ ਕੁਲ ਇਹ ਹਨ:-#ਸੁਬੁੱਧਿ, ਨੰਦਸਾਰਿ, ਪ੍ਰਿਥੁਸ਼੍ਰਵਾ, ਤਕ, ਅਸ਼੍ਵਤਰ, ਹੇਮਮਾਲਿਨ, ਨਰੇਂਦ੍ਵ, ਵਜ੍ਰਦ੍ਰਿਸ੍ਟਿ, ਵ੍ਰਿਸ ਅਤੇ ਕੁਲੀਰ.
ماخذ: انسائیکلوپیڈیا