تعریف
ਸੰਗ੍ਯਾ- ਅਨੀਕ (ਫੌਜ) ਦਾ ਰਾਜਾ. ਸੈਨਾਪਤਿ. ਸਿਪਹਸਾਲਾਰ। ੨. ਸ਼੍ਰੀ ਗੁਰੂ ਹਰਿਗੋਬਿੰਦ ਜੀ ਦੇ ਸੁਪੁਤ੍ਰ, ਜੋ ਮਾਤਾ ਦਾਮੋਦਰੀ (ਸੂਰਯ ਪ੍ਰਕਾਸ਼ ਅਨੁਸਾਰ ਮਾਤਾ ਨਾਨਕੀ) ਜੀ ਦੇ ਉਦਰ ਤੋਂ ੨੬ ਮਾਘ ਸੰਮਤ ੧੬੭੫ ਨੂੰ ਅੰਮ੍ਰਿਤਸਰ ਜਨਮੇ, ਇਨ੍ਹਾਂ ਨੇ ਸ਼ਾਦੀ ਨਹੀਂ ਕਰਵਾਈ. ਸਦਾ ਆਤਮਾਨੰਦ ਵਿੱਚ ਲੀਨ ਰਹਿੰਦੇ ਸਨ. ਆਪ ਦਾ ਦੇਹਾਂਤ ਕੀਰਤਪੁਰ ਹੋਇਆ ਹੈ, ਉਸ ਥਾਂ ਦੇਹਰਾ ਵਿਦ੍ਯਮਾਨ ਹੈ.
ماخذ: انسائیکلوپیڈیا