ਅਤਿਸਾਰ
atisaara/atisāra

تعریف

ਸੰਗ੍ਯਾ- ਤੱਤ (ਤਤ੍ਵ) ਨਿਚੋੜ। ੨. ਵੈਦ੍ਯਕ ਅਨੁਸਾਰ ਇੱਕ ਰੋਗ [اِسہال] ਇਸਹਾਲ. diarrhea. ਇਹ ਰੋਗ ਹਾਜ਼ਮਾ ਵਿਗੜਨ ਤੋਂ ਹੁੰਦਾ ਹੈ. ਜੋ ਲੋੜ ਤੋਂ ਵੱਧ ਅਥਵਾ ਮਲੀਨ ਭੋਜਨ ਕਰਦੇ ਹਨ, ਕੱਚੇ ਅਥਵਾ ਬਹੁਤ ਪੱਕੇ ਅਤੇ ਸੜੇ ਹੋਏ ਫਲ ਖਾਂਦੇ ਹਨ, ਲੇਸਦਾਰ ਭਾਰੀ ਚੀਜਾਂ ਦਾ ਸੇਵਨ ਕਰਦੇ ਹਨ, ਸਿਲ੍ਹੀ ਥਾਂ ਤੇ ਸੋਂਦੇ ਹਨ, ਮੈਲਾ ਪਾਣੀ ਪੀਂਦੇ ਹਨ ਉਹ ਇਸ ਰੋਗ ਦਾ ਸ਼ਿਕਾਰ ਹੁੰਦੇ ਹਨ. ਖਾਧੀ ਗ਼ਿਜ਼ਾ ਚੰਗੀ ਤਰ੍ਹਾਂ ਪਚਦੀ ਨਹੀਂ. ਦਸਤ ਲਗਤਾਰ ਆਉਂਦੇ ਰਹਿੰਦੇ ਹਨ.#ਦਸਤ ਬੰਦ ਕਰਨ ਤੋਂ ਪਹਿਲਾਂ ਇਰੰਡੀ ਦਾ ਤੇਲ ਅਥਵਾ ਹੋਰ ਕੋਈ ਨਰਮ ਦ੍ਰਾਵਕ ਦਵਾ ਦੇ ਕੇ ਅੰਦਰ ਦਾ ਗੰਦ ਕੱਢ ਦੇਣਾ ਚਾਹੀਏ. ਫੇਰ ਤਬਾਸ਼ੀਰ, ਇਲਾਇਚੀਆਂ, ਕੱਸ ਅਤੇ ਕਿੱਕਰ ਦੀ ਗੂੰਦ, ਮਸਤਗੀ, ਮਿਸ਼ਰੀ, ਅਫ਼ੀਮ, ਸਭ ਇੱਕੋ ਤੋਲ ਦੇ ਲੈ ਕੇ ਰੱਤੀ ਰੱਤੀ ਦੀਆਂ ਗੋਲੀਆਂ ਬਣ ਲਓ. ਰੋਗੀ ਦੀ ਉਮਰ ਅਤੇ ਬਲ ਅਨੁਸਾਰ ਸੌਂਫ ਦੇ ਅਰਕ ਅਥਵਾ ਸੱਜਰੇ ਪਾਣੀ ਨਾਲ ਇੱਕ ਤੋਂ ਤਿੰਨ ਤੀਕ ਰੋਜ ਦਿਓ. ਅਥਵਾ- ਬਿਲ ਦੀ ਗਿਰੀ ਅਤੇ ਸੌਂਫ ਉਬਾਲਕੇ ਚਾਯ (ਚਾਹ) ਦੀ ਤਰ੍ਹਾਂ ਪਿਆਓ. ਗਊ ਦਾ ਮਠਾ ਕਾਲੀ ਮਿਰਚ ਸੁੰਢ ਅਤੇ ਲੂਣ ਮਿਲਾਕੇ ਦਿਓ. ਅਥਵਾ- ਹਰੜ, ਪਤੀਸ, ਹਿੰਗ, ਕਾਲਾ ਲੂਣ, ਬਚ, ਸੇਂਧਾ ਲੂਣ, ਇਹ ਸਮਾਨ ਲੈ ਕੇ ਬਰੀਕ ਚੂਰਣ ਬਣਾਓ. ਰੋਗੀ ਨੂੰ ਨਿੱਤ ਕੋਸੇ ਜਲ ਨਾਲ ਦੋ ਤੋਂ ਚਾਰ ਮਾਸੇ ਤੀਕ ਖਵਾਓ.#ਅਤੀਸਾਰ ਦੇ ਰੋਗੀ ਨੂੰ ਰੋਟੀ ਅਤੇ ਭਾਰੀਆਂ ਚੀਜ਼ਾਂ ਖਾਣੀਆਂ ਚੰਗੀਆਂ ਨਹੀਂ. ਸਾਬੂਦਾਣਾ, ਆਂਡੇ ਦੀ ਸਫ਼ੇਦੀ, ਚਾਉਲ, ਦੁੱਧ ਆਦਿ ਨਰਮ ਗਿਜਾ ਦੇਣੀ ਚਾਹੀਏ.#"ਤਿਸ ਕੋ ਲਗੈ ਅਧਿਕ ਅਤਿਸਾਰ." (ਗੁਪ੍ਰਸੂ)
ماخذ: انسائیکلوپیڈیا