ਅਦਨ
athana/adhana

تعریف

ਸੰ. ਸੰਗ੍ਯਾ- ਖਾਣਾ. ਭਕ੍ਸ਼੍‍ਣ. ਛਕਣਾ।#੨. ਅ਼. [عدن] ਅ਼ਦਨ. ਵਿ- ਨਿੱਤ ਰਹਿਣ ਵਾਲਾ। ੩. ਸੰਗ੍ਯਾ- ਬਾਈਬਲ ਅਤੇ ਕ਼ੁਰਾਨ ਅਨੁਸਾਰ ਉਹ ਬਾਗ਼, ਜਿਸ ਵਿੱਚ ਖ਼ੁਦਾ ਨੇ ਆਦਮ ਨੂੰ ਰੱਖਿਆ ਸੀ. Eden. ਦੇਖੋ, ਆਦਮ। ੪. ਅ਼ਰਬ ਦੇਸ਼ ਨਾਲ ਲਗਦਾ ਸਮੁੰਦਰ ਦੇ ਕਿਨਾਰੇ ਇੱਕ ਨਗਰ ਅਤੇ ਪਹਾੜੀ ਤੇ (ਜਿਸ ਦੀ ਬਲੰਦੀ ਸਮੁੰਦਰ ਤੋਂ ੧੭੭੫ ਫੁੱਟ ਹੈ) ਮਜਬੂਤ ਫੌਜੀ ਕਿਲਾ, ਜੋ ਭਾਰਤਰਾਜ ਵਿੱਚ ਸ਼ਾਮਿਲ ਹੈ. ਅਦਨ ਜਨਵਰੀ ਸਨ ੧੮੩੯ ਵਿੱਚ ਅੰਗਰੇਜ਼ਾਂ ਦੇ ਹੱਥ ਆਇਆ ਹੈ. ਵਲਾਇਤ ਨੂੰ ਆਉਣ ਜਾਣ ਵਾਲੇ ਜਹਾਜਾਂ ਦਾ ਇਹ ਇੱਕ ਬੰਦਰ ਹੈ.
ماخذ: انسائیکلوپیڈیا