ਅਧਿਕ
athhika/adhhika

تعریف

ਵਿ- ਬਹੁਤ "ਅਧਿਕ ਸੁਆਦ ਰੋਗ ਅਧਿਕਾਈ." (ਮਲਾ ਮਃ ੧) ੨. ਸ਼ੇਸ. ਬਾਕੀ। ੩. ਸੰਗ੍ਯਾ- ਪੰਜਾਬੀ ਵਿੱਚ ਇਕ ਮਾਤ੍ਰਾ, ਜੋ ਦੂਜ ਦੇ ਚੰਦ ਜੇਹੀ ਹੁੰਦੀ ਹੈ, ਅਤੇ ਦੁੱਤ (ਦ੍ਵਿਤ੍ਵ) ਦਾ ਕੰਮ ਦਿੰਦੀ ਹੈ. ਜਿਵੇਂ "ਅੱਲਾ" ਅਧਿਕ ਨਾਲ "ਲ" ਦੋ ਹੋ ਗਏ। ੪. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਇਹ ਹੈ ਕਿ ਆਧੇਯ ਦੇ ਮੁਕਾਬਲੇ ਆਧਾਰ ਦੀ ਅਧਿਕਤਾ ਵਰਣਨ ਕਰਨੀ. "ਜਹਿਂ ਅਧੇਯ ਤੇ ਅਧਿਕ ਅਧਾਰ." (ਗਰਬਗੰਜਨੀ)#"ਰੋਮ ਰੋਮ ਵਿੱਚ ਰੱਖਿਓਨ#ਕਰ ਬ੍ਰਹਮੰਡ ਕਰੋੜ ਸੁਮਾਰਾ." (ਭਾਗੁ)#ਇਸ ਥਾਂ ਆਧੇਯ ਬ੍ਰਹਮੰਡ ਨਾਲੋਂ ਰੋਮ ਆਧਾਰ ਦੀ ਅਧਿਕਤਾ ਕਹੀ.
ماخذ: انسائیکلوپیڈیا

شاہ مکھی : ادھِک

لفظ کا زمرہ : adjective

انگریزی میں معنی

more, excessive, surplus; abundant, plentiful, plenty
ماخذ: پنجابی لغت