تعریف
ਸੰ. अन्. ਧਾ- ਜਾਣਾ. ਸਮਰਥ ਹੋਣਾ. ਲੈ ਜਾਣਾ। ੨. ਵ੍ਯ- ਨਿਸੇਧ ਬੋਧਕ. ਇਹ ਸ਼ਬਦਾਂ ਦੇ ਪਹਿਲੇ ਲਗਕੇ ਨਾਂ (ਨਹੀਂ) ਪ੍ਰਗਟ ਕਰਦਾ ਹੈ, ਯਥਾ- ਅਨਪੜ੍ਹ, ਅਨੁਚਿਤ ਆਦਿ। ੩. ਅਨ੍ਯ. ਵਿ- ਦੂਜਾ. ਹੋਰ. "ਲੋਭੀ ਅਨ ਕਉ ਸੇਵਦੇ." (ਸ੍ਰੀ ਮਃ ੩) "ਸਾਗਰ ਬੂੰਦ ਨਹੀ ਅਨ ਹੇਰਾ." (ਬਿਲਾ ਮਃ ੫) ੪. ਸੰਗ੍ਯਾ- ਅੰਨ. ਅਨਾਜ. "ਲਾਟੂ ਮਧਾਣੀਆਂ ਅਨਗਾਹ." (ਵਾਰ ਆਸਾ) ੫. ਪ੍ਰਤ੍ਯਯ. ਜੋ ਪਦਾਂ ਦੇ ਅੰਤ ਲਗਕੇ ਕ੍ਰਿਯਾ ਦਾ ਭਾਵ ਬੋਧਨ ਕਰਦਾ ਹੈ. "ਰਖੇ ਰਖਣਹਾਰ ਆਪਿ ਉਬਾਰਿਅਨੁ."¹ (ਵਾਰ ਗੂਜ ਮਃ ੫) ੬. ਅਨੁ ਦੀ ਥਾਂ ਭੀ ਅਨ ਸ਼ਬਦ ਆਉਂਦਾ ਹੈ. ਦੇਖੋ, ਅਨਦਿਨ ਅਤੇ ਅਨੁ.
ماخذ: انسائیکلوپیڈیا