تعریف
ਸੰ. ਅਨਾਹਤ ਨਾਦ.¹ ਸੰਗ੍ਯਾ ਉਹ ਸ਼ਬਦ ਜੋ ਕਿਸੇ ਆਘਾਤ (ਪ੍ਰਹਾਰ) ਤੋਂ ਨਹੀਂ ਪੈਦਾ ਹੋਇਆ. ਯੋਗਮਤ ਅਨੁਸਾਰ ਓਹ ਸ਼ਬਦ, ਜੋ ਦਸ਼ਮਦ੍ਵਾਰ ਵਿੱਚ ਯੋਗੀ ਸੁਣਦੇ ਹਨ.#"ਪ੍ਰਥਮੇ ਭ੍ਰਮਰਗੁੰਜਾਰ ਸੰਖਧੁਨਿ ਦੁਤਿਯ ਕਹਿੱਜੈ,#ਤ੍ਰਿਤਿਯ ਬਜੈ ਮਿਰਦੰਗ ਚਤੁਰਥਹਿ ਤਾਲ ਸੁਨਿੱਜੈ,#ਪੰਚਮ ਘੰਟਾ ਨਾਦ ਖਸ੍ਟ ਬੀਣਾਧੁਨਿ ਹੋਈ,#ਸਪ੍ਤਮ ਬਾਜੈ ਭੇਰਿ ਅਸ੍ਟਮੰ ਦੁੰਦਭਿ ਜੋਈ,#ਨਵਮੋ ਗਰਜ ਸਮੁਦ੍ਰ ਕੀ ਦਸ਼ਮ ਮੇਘ ਘੋਖਹਿਂ ਗੁਨੈ,#ਕਹਿ "ਸੁੰਦਰ" ਅਨਹਤਸ਼ਬਦ ਕੋ ਦਸ ਪ੍ਰਕਾਰ ਜੋਗੀ#ਸੁਨੈ." (ਸੁੰਦਰਵਿਲਾਸ)#੨. ਗੁਰੁਮਤ ਅਨੁਸਾਰ ਆਤਮ ਮੰਡਲ ਦਾ ਸੰਗੀਤ, ਜੋ ਕੰਨਾਂ ਦਾ ਵਿਸਾ ਨਹੀਂ. ਨਾਮਅਭਾ੍ਯਾਸੀ ਨੂੰ ਚਿੱਤ ਦੀ ਏਕਾਗ੍ਰਤਾ (ਸਮਾਧਿ) ਵਿੱਚ ਇਸ ਦਾ ਅਨੁਭਵ ਹੁੰਦਾ ਹੈ. "ਅਨਹਤਾ ਸ਼ਬਦ ਬਾਜੰਤ ਭੇਰੀ." (ਸੋਹਿਲਾ) ੩. ਇਲਹਾਮ. ਸ਼ੁੱਧ ਚਿੱਤ ਵਾਲੇ ਆਚਾਰਯ ਨੂੰ ਪ੍ਰਾਪਤ ਹੋਇਆ ਅਕਾਲੀ ਹੁਕਮ.
ماخذ: انسائیکلوپیڈیا