تعریف
ਦੇਖੋ, ਅਨਹਤ. "ਅਨਹਦ ਬਾਣੀ ਪਾਈਐ ਤਹਿ ਹਉਮੈ ਹੋਇ ਬਿਨਾਸ." (ਸ੍ਰੀ ਮਃ ੧) ੨. ਵਿ- ਬਿਨਾ ਹੱਦ ਅਪਾਰ. "ਅਨਹਦ ਰੂਪ ਅਨਾਹਤ ਬਾਨੀ." (ਅਕਾਲ) ੩. ਸੰਗ੍ਯਾ- ਇੱਕ ਗਣਛੰਦ. ਇਸ ਦਾ ਨਾਉਂ "ਅਕਰਾ" "ਅਣਕਾ" "ਅਨੁਭਵ" "ਸ਼ਸ਼ਿਵਦਨਾ" "ਚੰਡਰਸਾ" ਅਤੇ "ਮਧੁਰਧੁਨਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਨ. ਯ. , .#ਉਦਾਹਰਣ-#ਸਤਜੁਗ ਆਯੋ। ਸਭ ਸੁਨਪਾਯੋ।#ਮੁਨਿ ਮਨ ਭਾਯੋ। ਗੁਨਿ ਗਨ ਗਾਯੋ. (ਕਲਕੀ)
ماخذ: انسائیکلوپیڈیا