تعریف
ਸੰ. अन्नाद- ਅੱਨਾਦ. ਸੰਗ੍ਯਾ- ਕਰਤਾਰ, ਜੋ ਸਭ ਨੂੰ ਗ੍ਰਹਿਣ ਕਰਦਾ ਹੈ। ੨. ਵਿ- ਅੰਨ ਖਾਣ ਵਾਲਾ. ਭੋਜਨ ਕਰਤਾ। ੩. ਅੰਨ ਆਦਿ। ੪. ਆਦਿ ਰਹਿਤ. ਅਨਾਦਿ. ਜਿਸ ਦਾ ਮੁੱਢ ਨਹੀਂ। ੫. ਸੰਗ੍ਯਾ- ਇੱਕ ਵਰਣਿਕ ਛੰਦ. ਇਸ ਦਾ ਨਾਉਂ "ਵਾਪੀ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਮ, ਯ, ਗ, ਲ, , , , . ਚਾਰ ਚਾਰ ਅੱਖਰਾਂ ਤੇ ਦੋ ਵਿਸ਼੍ਰਾਮ.#ਉਦਾਹਰਣ-#ਚੱਲੇ ਬਾਣ, ਰੁੱਕੇ ਗੈਣ। ਮੱਤੇ ਸੂਰ, ਰੱਤੇ ਨੈਣ।#ਢੱਕੇ ਢੋਲ, ਢੂਕੀ ਢਾਲ। ਛੁੱਟੈਂ ਬਾਣ, ਉੱਠੇ ਜ੍ਵਾਲ॥#(ਰਾਮਾਵ)#੬. ਸੰ. ਵਿ- ਨਾਦ (ਧੁਨੀ) ਬਿਨਾ। ੭. ਅ਼. [عناد] ਇ਼ਨਾਦ. ਦੁਸ਼ਮਨੀ. ਵੈਰ.
ماخذ: انسائیکلوپیڈیا