ਅਨੂਪ ਨਰਾਜ ਛੰਦ
anoop naraaj chhantha/anūp narāj chhandha

تعریف

ਸੰਗ੍ਯਾ- ਇਸ ਛੰਦ ਦਾ ਲੱਛਣ ਨਰਾਜ ਛੰਦ ਤੋਂ ਭਿੰਨ ਨਹੀਂ, ਕਿਉਂਕਿ ਇਸ ਵਿੱਚ ਭੀ ਲਘੁ ਗੁਰੁ ਦੇ ਕ੍ਰਮ ਨਾਲ ਪ੍ਰਤਿਚਰਣ ਸੋਲਾਂ ਸੋਲਾਂ ਅੱਖਰ, ਅਥਵਾ ਪ੍ਰਤਿ ਚਰਣ ਜ, ਰ, ਜ, ਰ, ਜ, ਗ. , , , , , , ਹਨ. ਦਸਮਗ੍ਰੰਥ ਵਿੱਚ ਵਰਣਮੈਤ੍ਰੀ ਦੇ ਕਾਰਣ "ਨਰਾਜ" ਦੇ ਆਦਿ "ਅਨੂਪ" ਸ਼ਬਦ ਲਾਇਆ ਹੈ.#ਉਦਾਹਰਣ-#ਗਜੰ ਗਜੇ ਹਯੰ ਹਲੇ ਹਲਾਹਲੀ ਹਲੋਹਲੰ,#ਬਬੱਜ ਸਿੰਧਰੇ ਸੁਰੰ ਛੁਟੰਤ ਬਾਣ ਕੇਵਲੰ,#ਪਪੱਕ ਪੱਖਰੇ ਤੁਰੇ ਭਭੱਕ ਘਾਯ ਨਿਰ੍‍ਮਲੰ,#ਪਲੁੱਥ ਲੁੱਥ ਬਿੱਥੁਰੀ ਅਮੱਥ ਜੁੱਥ ਉੱਥਲੰ. (ਰਾਮਾਵ)
ماخذ: انسائیکلوپیڈیا