ਅਨੰਤਤੁਕਾ
anantatukaa/anantatukā

تعریف

ਜਿਸ ਦੀ ਤੁਕ ਦਾ ਅੰਤ ਨਾ ਮਿਲੇ. ਅਰਥਾਤ ਭਿੰਨਤੁਕਾਂਤ ਵਾਲਾ ਛੰਦ. Blank verse. ਇਹ ਛੰਦ ਦੀ ਕੋਈ ਖ਼ਾਸ ਜਾਤਿ ਨਹੀਂ, ਕਿੰਤੂ ਕਿਸੇ ਭੀ ਛੰਦ ਦਾ ਤੁਕਾਂਤ ਇੱਕ ਅਥਵਾ ਬਹੁਤੇ ਚਰਣਾਂ ਦਾ ਆਪੋ- ਵਿੱਚੀਂ ਨਾ ਮਿਲੇ, ਤਾਂ "ਅਨੰਤਤੁਕਾ" ਸੰਗ੍ਯਾ ਹੋ ਜਾਂਦੀ ਹੈ, ਜਿਵੇਂ ਰਾਮਾਵਤਾਰ ਵਿੱਚ "ਸਵੈਯਾ" ਅਤੇ "ਭੁਜੰਗ ਪ੍ਰਯਾਤ" ਅਨੰਤਤੁਕਾ ਦੇਖੀਦਾ ਹੈ.#ਉਦਾਹਰਣ-#ਰੋਸ ਭਰ੍ਯੋ ਤਜ ਹੋਸ਼ ਨਿਸਾਚਰ#ਸ੍ਰੀ ਰਘੁਰਾਜ ਕੋ ਘਾਇ ਪ੍ਰਹਾਰੇ,#ਜੋਸ਼ ਵਡੋ ਕਰ ਕੋਸ਼ਲਿਸ਼ੰ#ਅਧਬੀਚਹਿ ਤੇ ਸਰ ਕਾਟ ਉਤਾਰੇ,#ਫੇਰ ਬਡੋ ਕਰ ਰੋਸ ਦਿਵਾਰ੍‍ਦਨ#ਧਾਇਪਰੇ ਕਪਿ ਪੰਜ ਸੰਘਾਰੇ,#ਪੱਟਿਸ ਲੋਹਹਥੀ ਪਰਸੰ ਗੜ ਲੈ#ਜਁਬੁਵੇ ਜਮਦਾੜ੍ਹ ਚਲਾਵੈਂ.#ਕਿਤੋ ਕਾਲ ਬੀਤ੍ਯੋ ਭਏ ਰਾਮਰਾਜੰ,#ਸਬੈ ਸ਼ਤ੍ਰੁ ਜੀਤੇ ਮਹਾਂ ਜੁੱਧਮਾਲੀ,#ਫਿਰ੍ਯੋ ਚਕ੍ਰ ਚਾਰੋਂ ਦਿਸ਼ਾ ਮੱਧ ਰਾਮੰ,#ਭਯੋ ਨਾਮ ਤਾਂਤੇ ਮਹਾਂ ਚਕ੍ਰਵਰਤੀ.#੨. ਦੇਖੋ, ਸਿਰਖੰਡੀ। ੩. ਸੰਸਕ੍ਰਿਤ ਭਾਸਾ ਦੇ ਛੰਦ ਦੇਖੀਏ, ਤਦ ਬਹੁਤ ਅਨੰਤ ਤੁਕੇ ਹਨ, ਕਿਉਂਕਿ ਅੰਤ੍ਯਾਨੁਪ੍ਰਾਸ ਵਿਰਲੇ ਦਾ ਹੀ ਮਿਲਦਾ ਹੈ. ਦੇਖੋ, ਹੇਠ ਲਿਖੇ ਭੁਜੰਗ ਪ੍ਰਯਾਤ ਅਤੇ ਤੋਟਕ.#कृता येन सेवा गुरोर्मोद हेतु। स्ततश्र्वैव लब्धं निजानन्द रूपम्।#ददौ शिष्य संघाय नामोपदेशं। नमामि प्रसन्नं गुरूं रामदासम्॥#अमरं गुरुदेव महं सततं। प्रणामामि निरंतर मेकरसम्।#गुरु पाद सरोज विशेष रर्तिं। हरि देव कृपायतनं विमलम्॥#(ਗੁਰੁ ਨਾਨਕ ਸਤੋਤ੍ਰ ਰਤਨਾਕਾਰ)#੪. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਭਿੰਨਤੁਕਾਂਤ ਦੇ ਸ਼ਬਦ ਦੇਖੇ ਜਾਂਦੇ ਹਨ, ਜਿਨ੍ਹਾਂ ਦਾ "ਅੰਤ੍ਯਾਨੁਪ੍ਰਾਸ" ਨਹੀਂ ਮਿਲਦਾ, ਯਥਾ:-#ਰੂੜੋ ਮਨੁ ਹਰਿਰੰਗੋ ਲੋੜੈ,#ਗਾਲੀ ਹਰਿਨੀਹੁ ਨ ਹੋਇ,#ਹਉ ਢੂਢੇਦੀ ਦਰਸਨ ਕਾਰਣਿ,#ਬੀਥੀ ਬੀਥੀ ਪੇਖਾਂ,#ਗੁਰਮਿਲਿ ਭਰਮੁ ਗਵਾਇਆ ਹੇ,#ਇਹ ਬੁਧਿ ਪਾਈ ਮੈ ਸਾਧੂ ਕੰਨਹੁ,#ਲੇਖੁ ਲਿਖਿਓ ਧੁਰਿ ਮਾਥੈ,#ਇਹ ਬਿਧਿ ਨਾਨਕ ਹਰਿ ਨੈਣ ਅਲੋਇ.#(ਟੋਡੀ ਮਃ ੫)#੫. ਦੇਖੋ, ਚਉਬੋਲੇ ਦਾ ਰੂਪ ੨.
ماخذ: انسائیکلوپیڈیا