تعریف
ਸੰ. अपन्हुति. ਸੰਗ੍ਯਾ- ਦੁਰਾਉ. ਲੁਕਾਉ। ੨. ਬਹਾਨਾ। ੩. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਹੈ ਕਿ ਪ੍ਰਕ੍ਰਿਤ ਪਦਾਰਥ ਨੂੰ ਨਿਸੇਧ ਕਰਕੇ (ਲੁਕੋਕੇ) ਉਸ ਦੀ ਥਾਂ ਓਹੋ ਜੇਹਾ ਹੀ ਕੋਈ ਹੋਰ ਸਤ੍ਯ ਠਹਿਰਾਉਣਾ ਅਥਵਾ ਉਪਮਾਨ ਨੂੰ ਨਿਸੇਧ ਕਰਕੇ ਉਪਮੇਯ ਨੂੰ ਸਤ੍ਯ ਠਹਿਰਾਉਣਾ.#ਉਦਾਹਰਣ-#ਘਨ ਕੀ ਨ ਗਰਜ ਹੈ ਸਿੰਘਨਾਦ ਸਿੰਘਨ ਕੋ,#ਚਪਲਾ ਕੀ ਚਮਕ, ਨ ਅਸਿ ਦਸ਼ਮੇਸ਼ ਕੋ.#ਇਸ ਥਾਂ ਬੱਦਲ ਦੀ ਗਰਜ ਅਤੇ ਬਿਜਲੀ ਦੀ ਚਮਕ ਨੂੰ ਲੁਕੋਕੇ (ਨਿਸੇਧ ਕਰਕੇ), ਉਸ ਦੀ ਥਾਂ ਸਿੰਘਾਂ ਦਾ ਸਿੰਘਨਾਦ ਅਤੇ ਦਸ਼ਮੇਸ਼ ਦੇ ਖੜਗ ਦਾ ਚਮਤਕਾਰ ਸਤ੍ਯ ਠਹਿਰਾਇਆ.#ਕਵੀਆਂ ਨੇ ਇਸ ਅਲੰਕਾਰ ਦੇ ਕਈ ਭੇਦ ਹੋਰ ਥਾਪੇ ਹਨ-#(ਅ) ਕਿਸੇ ਬਹਾਨੇ ਨਾਲ ਅਸਲ ਵਸਤੁ ਨੂੰ ਲੁਕੋਣਾ "ਕੈਤਵਾਪਨ੍ਹੁਤਿ" ਹੈ.#ਉਦਾਹਰਣ-#"ਕਲਗੀਧਰ ਕੇ ਬਾਣ ਮਿਸ ਕਾਲਬ੍ਯਾਲ ਡਸਲੇਤ."#(ੲ) ਯੁਕਤਿ ਨਾਲ ਕਿਸੇ ਵਸਤੁ ਦਾ ਨਿਸੇਧ ਕਰਕੇ ਉਸ ਦੀ ਥਾਂ ਦੂਜੀ ਦਾ ਠਹਿਰਾਉਣਾ "ਹੇਤ੍ਵਾਪਨ੍ਹੁਤਿ" ਹੈ.#ਉਦਾਹਰਣ-#ਅਮੀ ਨਹੀ ਸੁਰਲੋਕ ਮੇ ਅੰਮ੍ਰਿਤ ਗੁਰੁਘਰ ਮਾਹਿ,#ਜਿਹ ਪੀਵਤ ਹੀ ਮਰਤ੍ਯ ਸਭ ਤੁਰਤ ਅਮਰ ਹਨਐਜਾਂਹਿ.#(ਸ) ਕਿਸੇ ਵਸਤੁ ਦੇ ਧਰਮ ਦਾ ਖੰਡਨ ਕਰਕੇ, ਦੂਸਰੀ ਵਸਤੁ ਵਿੱਚ ਓਹ ਧਰਮ ਠਹਿਰਾਉਣਆ "ਪਰਯਸ੍ਤਾਪਨ੍ਹੁਤਿ." ਹੈ.#ਉਦਾਹਰਣ-#ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ, ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿਨਾਮ. (ਵਾਰਜੈਤ) ਇਸ ਥਾਂ ਚੰਦਨ ਆਦਿਕ ਪਦਾਰਥਾਂ ਦੀ ਸੀਤਲਤਾ ਦਾ ਖੰਡਨ ਕਰਕੇ ਹਰਿਨਾਮ ਵਿੱਚ ਸੀਤਲਤਾ ਠਹਿਰਾਈ.#(ਹ) ਕਿਸੇ ਦੀ ਸੱਚੀ ਸ਼ੰਕਾ ਦਾ ਉੱਤਰ ਅਸਲੀਯਤ ਛੁਪਾਕੇ ਬਣਾਉਟੀ ਗੱਲ ਨਾਲ ਦੇਣਾ "ਛੇਕਾਪਨ੍ਹੁਤਿ" ਹੈ.#ਉਦਾਹਰਣ-#ਯੋਧਾ ਕੇ ਨਹਿ ਮੈ ਪਿਖ੍ਯੋ ਕਭੀ ਪੀਠ ਪੈ ਘਾਉ,#ਕਟ੍ਯੋ ਅੰਗ ਇੱਕ ਸਿਲਾ ਤੇ ਫਿਸਲ ਗਯੋ ਮਮ ਪਾਉ.#ਕਿਸੇ ਸਿਪਾਹੀ ਦੀ ਪਿੱਠ ਉੱਪਰ ਜਖ਼ਮ ਵੇਖਕੇ ਕੋਈ ਪੁੱਛਦਾ ਹੈ ਕਿ ਯੋਧਾ ਦੇ ਸਨਮੁਖ ਘਾਉ ਹੋਇਆ ਕਰਦਾ ਹੈ, ਪਿੱਠ ਤੇ ਨਹੀਂ, ਇਸ ਦਾ ਉੱਤਰ ਕਾਯਰ ਸਿਪਾਹੀ ਅਸਲੀਯਤ ਛੁਪਾਕੇ ਦਿੰਦਾ ਹੈ.
ماخذ: انسائیکلوپیڈیا