تعریف
ਸੰ. ਅਪਾਨਵਾਯੁ. ਮਲਾਸ਼ਯ (ਮੈਲ ਧਾਰਣ ਵਾਲੀ ਅੰਤੜੀ), ਅੰਡਕੋਸ਼ (ਫੋਤੇ), ਮਸਾਨਾ, ਲਿੰਗ ਆਦਿ ਅਸਥਾਨਾਂ ਵਿੱਚ ਰਹਿਣ ਵਾਲੀ ਪੌਣ, ਇਸ ਪੌਣ ਦੇ ਬਲ ਨਾਲ ਪੇਸ਼ਾਬ ਦਾ ਨਿਕਲਨਾ, ਗੁਦਾ ਤੋਂ ਮੈਲ ਦਾ ਖਾਰਿਜ ਹੋਣਾ, ਵਾਉਕਾ ਆਉਣਾ ਅਤੇ ਗਰਭ ਤੋਂ ਬੱਚੇ ਦਾ ਬਾਹਰ ਆਉਣਾ ਆਦਿਕ ਕਰਮ ਹੁੰਦੇ ਹਨ. ਜਦ ਪਿੱਤ ਕਫ ਆਦਿਕ ਦੇ ਵਿਗਾੜ ਨਾਲ ਅਪਾਨਵਾਯੁ ਵਿਗੜ ਜਾਂਦੀ ਹੈ, ਤਾਂ ਇਹ ਆਪਣੇ ਕਾਰਜ ਠੀਕ ਨਹੀਂ ਕਰ ਸਕਦੀ ਅਤੇ ਮਲ ਮੂਤ੍ਰ ਖੁਲ੍ਹਕੇ ਨਹੀਂ ਆਉਂਦੇ. ਸ਼ਰੀਰ ਜੜ੍ਹ ਜੇਹਾ ਹੋ ਜਾਂਦਾ ਹੈ. ਕਮਰ ਵਿੱਚ ਪੀੜ ਹੁੰਦੀ ਹੈ. ਪਥਰੀ ਬਵਾਸੀਰ ਆਦਿ ਰੋਗ ਪੈਦਾ ਹੋ ਜਾਂਦੇ ਹਨ. ਅਪਾਨ ਵਾਯੁ ਨੂੰ ਠੀਕ ਰੱਖਣ ਲਈ ਪੈਦਲ ਚਲਨਾ, ਘੋੜੇ ਦੀ ਸਵਾਰੀ ਕਰਨੀ, ਹਲਕੀ ਗ਼ਿਜ਼ਾ ਖਾਣੀ, ਅੰਤੜੀ ਸਾਫ ਰੱਖਣੀ, ਉੱਤਮ ਸਾਧਨ ਹਨ. ਅਤੇ ਚਿੱਟੀ ਤ੍ਰਿਵੀ ਦਾ ਚੂਰਨ ਚਾਰ ਤੋਲੇ, ਖੰਭ ਚਾਰ ਤੋਲੇ, ਮਘਾਂ ਦਾ ਚੂਰਨ ਦੋ ਤੋਲੇ, ਇਨ੍ਹਾਂ ਨੂੰ ਮਿਲਾਕੇ ਛੀ ਮਾਸ਼ੇ ਨਿੱਤ ਸ਼ਹਿਦ ਵਿੱਚ ਮਿਲਾਕੇ ਚੱਟਣ ਤੋਂ ਅਪਾਨ ਵਾਯੁ ਦੇ ਦੋਸ਼ ਦੂਰ ਹੋ ਜਾਂਦੇ ਹਨ. "ਪ੍ਰਾਣਬਾਇ ਆਪਾਨਬਾਇ ਭਨ." (ਚਰਿਤ੍ਰ ੪੦੫)
ماخذ: انسائیکلوپیڈیا