ਅਭਾਖਿਆ
abhaakhiaa/abhākhiā

تعریف

ਸੰਗ੍ਯਾ- ਨਾ ਬੋਲਣ ਯੋਗ੍ਯ ਭਾਸਾ (ਬੋਲੀ). ਹਿੰਦੂਮਤ ਵਿੱਚ ਯੂਨਾਨੀ ਅਰਬੀ ਆਦਿ ਬੋਲੀਆਂ ਨੂੰ ਮਲੇਛਭਾਸਾ ਕਹਿਕੇ ਆਰਯਾਂ ਨੂੰ ਹਦਾਇਤ ਕੀਤੀ ਹੈ ਕਿ ਓਹ ਕਦੇ ਯਾਵਨੀ ਭਾਸਾ ਨਾ ਬੋਲਣ. ਦੇਖੋ, ਵ੍ਰਿਹਤ ਪਾਰਾਸ਼ਰ ਸੰਹਿਤਾ ਅ. ੪. ਵਿਸ਼ਿਸ੍ਠ ਸੰਹਿਤਾ ਅ. ੬. "ਅਭਾਖਿਆ ਕਾ ਕੁਠਾ ਬਕਰਾ ਖਾਣਾ." (ਵਾਰ ਆਸਾ) ਗੁਰੂ ਸਾਹਿਬ ਕਿਸੇ ਬੋਲੀ ਨੂੰ ਮਲੇਛਭਾਸਾ ਨਹੀਂ ਮੰਨਦੇ, ਕੇਵਲ ਇੱਕ ਪਾਖੰਡੀ ਬ੍ਰਾਹਮਣ ਨੂੰ "ਉਸਟ੍ਰਲਗੁਡ ਨ੍ਯਾਯ"¹ ਕਰਕੇ ਸਿਖ੍ਯਾ ਦਿੰਦੇ ਹਨ ਕਿ ਆਪਣੇ ਧਰਮ ਵਿਰੁੱਧ ਤੁਸੀਂ "ਬਿਸਮਿੱਲਾ" ਆਦਿ ਮੰਤ੍ਰ ਕਹਿਕੇ ਜਿਬਹਿ ਕੀਤੇ ਜੀਵ ਦਾ ਕੁੱਠਾ ਮਾਸ ਖਾਂਦੇ ਹੋ, ਪਰ ਹੋਰਨਾਂ ਨੂੰ ਆਖਦੇ ਹੋ ਕਿ- ਸਾਡੇ "ਚਉਕੇ ਉਪਰਿ ਕਿਸੈ ਨ ਜਾਣਾ." ਇਹ ਕੇਹਾ ਅਣੋਖਾ ਮੰਤਕ ਲੋਕਾਂ ਨੂੰ ਸਮਝਾਉਂਦੇ ਹੋਂ.#ਜੇ ਕਦੇ ਸਤਿਗੁਰੂ ਅਰਬੀ ਫ਼ਾਰਸੀ ਆਦਿ ਬੋਲੀਆਂ ਨੂੰ ਮਲੇਛਭਾਸਾ ਮੰਨਦੇ, ਤਦ ਗੁਰੁਬਾਣੀ ਵਿੱਚ ਇਨ੍ਹਾਂ ਬੋਲੀਆਂ ਦੇ ਸ਼ਬਦ ਨਾ ਵਰਤਦੇ.
ماخذ: انسائیکلوپیڈیا