تعریف
ਸ਼ਿਵ ਦਾ ਅਸਥਾਨ, ਜੋ ਕਸ਼ਮੀਰ ਦੇ ਇਲਾਕੇ ਵਿੱਚ ਹੈ. ਸ਼ਰੀ ਨਗਰ ਤੋਂ ਪੂਰਵ ਵੱਲ ਮਟਨ ਦੇ ਰਸਤੇ ਵੈਤਰਨੀ ਨਦੀ ਲੰਘਕੇ ਹਿਮਾਲਯ ਦੀ ਧਾਰਾ ਵਿੱਚ ਇੱਕ ਗੁਫਾ ਹੈ, ਜਿਸ ਦੇ ਉੱਪਰ ਛਿਦ੍ਰ ਹੈ. ਇਸ ਸੁਰਾਖ ਦੇ ਰਸਤੇ ਜੋ ਪਾਣੀ ਟਪਕਦਾ ਹੈ, ਉਹ ਅਤੀ ਸਰਦੀ ਦੇ ਕਾਰਣ ਬਰਫ ਦੀ ਢੇਰੀ ਬਣ ਜਾਂਦਾ ਹੈ, ਜਿਸ ਨੂੰ ਲੋਕ ਸ਼ਿਵਲਿੰਗ ਜਾਣਕੇ ਪੂਜਦੇ ਹਨ. ਇਸ ਥਾਂ ਸਾਉਣ ਸੁਦੀ ੧੫. ਨੂੰ ਮੇਲਾ ਭਰਦਾ ਹੈ. ਸਰਦੀ ਵਿੱਚ ਏਥੇ ਬਹੁਤ ਬਰਫ ਪੈ ਜਾਣ ਕਰਕੇ ਕੋਈ ਨਹੀਂ ਰਹਿ ਸਕਦਾ. ਇਸ ਥਾਂ ਦੀ ਬੁਲੰਦੀ ੧੫੦੦੦ ਫੁਟ ਹੈ। ੨. ਬੰਬਈ ਦੇ ਇਲਾਕੇ ਇੱਕ ਪਿੰਡ, ਜੋ ਜਿਲੇ ਥਾਨਾ ਵਿੱਚ ਹੈ, ਇਸ ਥਾਂ ਸ਼ਿਵ ਦਾ ਇੱਕ ਪ੍ਰਸਿੱਧ ਮੰਦਿਰ ਹੈ, ਜੋ ਸੰਮਤ ੧੧੦੮ ਵਿੱਚ ਬਣਿਆ ਹੈ. ਇਥੇ ਸ਼ਿਵਰਾਤ੍ਰੀ ਦਾ ਭਾਰੀ ਮੇਲਾ ਹੁੰਦਾ ਹੈ। ੩. ਇੰਦ੍ਰ, ਜੋ ਅਮਰ (ਦੇਵਤਿਆਂ ਦਾ) ਨਾਥ (ਸ੍ਵਾਮੀ) ਹੈ.
ماخذ: انسائیکلوپیڈیا