تعریف
ਸੰ. अमृत ध्वनि. ਹਰਿ ਕੀਰਤਨ ਦੀ ਧ੍ਵਨਿ। ੨. ਇੱਕ ਮਾਤ੍ਰਿਕ ਛੰਦ. ਲੱਛਣ- ਛੀ ਚਰਣ. ਪਹਿਲੇ ਦੋ ਚਰਣ ਦੋਹਾ, ਪਿਛਲੇ ਚਾਰ ਚਰਣ ਚੌਬੀਹ ਚੌਬੀਹ ਮਾਤ੍ਰਾ ਦੇ, ਜਿਨ੍ਹਾਂ ਵਿੱਚ ਅੱਠ ਅੱਠ ਮਾਤ੍ਰਾ ਉੱਪਰ ਤਿੰਨ ਤਿੰਨ ਅਨੁਪ੍ਰਾਸ ਹੋਣ. ਅਤੇ ਦੋਹੇ ਦਾ ਅੰਤਿਮ ਪਦ ਸਿੰਘਾਵਲੋਕਨ ਨ੍ਯਾਯ ਕਰਕੇ ਤੀਜੀ ਤੁਕ ਦੇ ਮੁੱਢ, ਅਤੇ ਦੋਹੇ ਦੇ ਆਦਿ ਦਾ ਪਦ ਛੀਵੀਂ ਤੁਕਦੇ ਅੰਤ ਆਵੇ. ਇਹ ਛੰਦ ਖਾਸ ਕਰਕੇ ਵੀਰ ਰਸ ਦੇ ਕਾਵ੍ਯ ਲਈ ਵਰਤੀਦਾ ਹੈ.#ਉਦਾਹਰਣ-#ਥਲ ਥਲ ਦਲ ਖਲਭਲ ਪਰ੍ਯੋ, ਲੋਥ ਉਲੱਥਪਲੱਥ,#ਜਸਵਾਰੀ ਕੋ ਫਿਰਤ ਹੈ, ਹਾਥੀ ਹੱਥ ਪ੍ਰਮੱਥ, -#ਹੱਥ ਪ੍ਰਮੱਥਥ, ਥਕਿਤ ਨ ਪੱਥਥ, ਥਿਤ ਜਂਹਿ ਜੁਥੱਥ,#ਥਲ ਥਲ ਗੁਥੱਥ, ਥਿਰਤ ਨ ਸਥੱਥ, ਥਰ ਥਰ ਗੁਥੱਥ,#ਥਕਤ ਨ ਕਿਥੱਥ, ਥਿਰ ਥਿਰ ਚਿੱਥਥ, ਬਪੁ ਉਪਲੱਥਥ,#ਥੁਰਿਯਨ ਮੱਥਥ, ਥਕਤ ਪਰੱਥਥ, ਮਲ ਦਲ ਥਲ ਥਲ. (ਗੁਪ੍ਰਸੂ)
ماخذ: انسائیکلوپیڈیا