ਅਮਰ ਸਿੰਘ
amar singha/amar singha

تعریف

ਬਾਬਾ ਆਲਾ ਸਿੰਘ ਜੀ ਦਾ ਪੋਤਾ ਅਤੇ ਟਿੱਕਾ ਸਰਦੂਲ ਸਿੰਘ ਦਾ ਛੋਟਾ ਪੁਤ੍ਰ, ਜਿਸ ਦਾ ਜਨਮ ਹਾੜ ਬਦੀ ੭. ਸੰਮਤ ੧੮੦੫ (ਸਨ ੧੭੪੮) ਨੂੰ ਰਾਣੀ ਹੁਕਮਾਂ ਦੇ ਉਦਰ ਤੋਂ ਹੋਇਆ. ਅਠਾਰਾਂ ਵਰ੍ਹੇ ਦੀ ਉਮਰ ਵਿੱਚ ਪਟਿਆਲੇ ਦੀ ਗੱਦੀ ਤੇ ਬੈਠਾ. ਇਸ ਨੇ ਧਰਮਵੀਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੋਂ ਅਮ੍ਰਿਤ ਛਕਿਆ ਸੀ. ਇਹ ਵਡਾ ਸ਼ੂਰਵੀਰ, ਰਾਜ ਪ੍ਰਬੰਧ ਵਿੱਚ ਨਿਪੁੰਣ ਅਤੇ ਪੂਰਾ ਧਰਮਾਤਮਾ ਸੀ. ਇਸਦੇ ਵੇਲੇ ਪਟਿਆਲੇ ਦੇ ਰਾਜ ਵਿੱਚ ਬਹੁਤ ਤਰੱਕੀ ਹੋਈ. ਸਨ ੧੭੬੭ ਵਿੱਚ ਰਾਜਾ ਅਮਰ ਸਿੰਘ ਨੇ ਅਹਮਦ ਸ਼ਾਹ ਦੁੱਰਾਨੀ ਤੋਂ ਵੀਹ ਹਜ਼ਾਰ ਹਿੰਦੂ ਮਰਦ ਇਸਤ੍ਰੀਆਂ ਨੂੰ ਕੈਦੋਂ ਛੁਡਾਕੇ "ਬੰਦੀਛੋੜ" ਪਦਵੀ ਪ੍ਰਾਪਤ ਕੀਤੀ. ਇਸ ਦਾ ਦੇਹਾਂਤ ਫੱਗੁਣ ਬਦੀ ੮. ਸੰਮਤ ੧੮੩੮ (ਫਰਵਰੀ ਸਨ ੧੭੮੧) ਨੂੰ ਹੋਇਆ। ੨. ਦੇਖੋ, ਰੂਪ ਕੌਰ। ੩. ਅਮਰਕੋਸ਼ ਦਾ ਕਰਤਾ ਇੱਕ ਸੰਸਕ੍ਰਿਤ ਦਾ ਪੰਡਿਤ। ੪. ਮੇਵਾੜਪਤਿ ਰਾਣਾ ਪ੍ਰਤਾਪ ਸਿੰਘ ਦਾ ਜੇਠਾ ਪੁਤ੍ਰ। ੫. ਦੇਖੋ, ਸਲਾਬਤ ਖ਼ਾਂ.
ماخذ: انسائیکلوپیڈیا