تعریف
ਜਿਲਾ ਲਹੌਰ, ਥਾਣਾ ਮੁਜ਼ੰਗ ਵਿੱਚ ਇੱਕ ਪਿੰਡ ਦਾ ਨਾਉਂ ਹੈ, ਜਿਸ ਤੋਂ ਪੂਰਵ ਵੱਲ ਇੱਕ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਗੁਰੂਮਾਂਗਟ ਤੋਂ ਚੱਲਕੇ ਇੱਥੇ ਆਏ ਹਨ.#ਪਹਿਲਾਂ ਇਸ ਥਾਂ ਸਾਧਾਰਣ ਗੁਰਦ੍ਵਾਰਾ ਸੀ, ਹੁਣ ਭਾਈ ਮੋਹਣ ਸਿੰਘ ਜੀ ਅਕਾਲੀ ਦੇ ਉੱਦਮ ਨਾਲ ਲਹੌਰ ਨਿਵਾਸੀ ਰਾਇ ਬਹਾਦੁਰ ਸਰ ਗੰਗਾ ਰਾਮ ਜੀ ਨੇ ਗੁਰੁਦ੍ਵਾਰੇ ਤੇ ਖੂਹ ਦੀ ਸੇਵਾ ਸੰਮਤ ੧੯੭੯ ਵਿੱਚ ਕਰਾਈ ਹੈ. ੧੭. ਕਨਾਲ ਜ਼ਮੀਨ ਗੁਰੁਦ੍ਵਾਰੇ ਦੇ ਨਾਉਂ ਇਸੇ ਪਿੰਡ ਵਿੱਚ ਹੈ.#ਇਹ ਗੁਰਦ੍ਵਾਰਾ ਰੇਲਵੇ ਸਟੇਸ਼ਨ "ਕੋਟ ਲਖਪਤ" ਤੋਂ ਪੂਰਵ ਕਰੀਬ ਡੇਢ ਮੀਲ ਹੈ.
ماخذ: انسائیکلوپیڈیا